FacebookTwitterg+Mail

ਇਸ ਵਜ੍ਹਾ ਕਰਕੇ ਪਾਕਿਸਤਾਨ 'ਚ ਬੈਨ ਹੋਈ 'ਪਰੀ'

pari
04 March, 2018 03:48:28 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਫਿਲਮ 'ਪਰੀ' ਨੂੰ ਪਾਕਿਸਤਾਨ 'ਚ ਬੈਨ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਸੈਂਸਰ ਬੋਰਡ ਦਾ ਕਹਿਣਾ ਹੈ ਕਿ ਇਸ ਫਿਲਮ 'ਚ ਕਾਲਾ ਜਾਦੂ, ਮੁਸਲਮਾਨਾਂ ਦੇ ਵਿਰੋਧ 'ਚ ਡਾਇਲਾਗ ਪੇਸ਼ ਕੀਤੇ ਗਏ ਹਨ। ਇਸ ਵਜ੍ਹਾ ਕਰਕੇ ਹੀ ਫਿਲਮ ਨੂੰ ਸਿਨੇਮਾਘਰਾਂ 'ਚ ਬੈਨ ਕਰ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਸੈਂਸਰ ਬੋਰਡ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 'ਪਰੀ' ਦੀ ਕਹਾਣੀ, ਡਾਇਲਾਗਜ਼ ਅਤੇ ਸਟੋਰੀ ਲਾਈਨ ਇਸਲਾਮੀ ਮੁੱਲਾਂ ਦੇ ਖਿਲਾਫ ਹੈ। ਇਸਲਾਮ 'ਚ ਜਾਦੂ ਨੂੰ ਲੈ ਕੇ ਇਕ ਵੱਖਰੀ ਹੀ ਵਿਚਾਰ ਧਾਰਾ ਹੈ। ਇਹ ਫਿਲਮ ਅਜਿਹੇ ਸਭ ਵਿਚਾਰਾਂ ਦਾ ਪ੍ਰਚਾਰ ਕਰਦੀ ਹੈ ਜੋ ਕਿ ਇਸਲਾਮ ਧਰਮ ਦੇ ਖਿਲਾਫ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਫਿਲਮ ਡਿਸਟ੍ਰੀਬਿਊਟਰ ਅਸੋਸੀਏਸ਼ਨ ਦੇ ਚੇਅਰਮੈਨ ਚੌਧਰੀ ਏਜਾਜ ਕਾਮਰਾਨ ਨੇ ਸੈਂਸਰ ਬੋਰਡ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਜੋ ਵੀ ਫਿਲਮ ਉਨ੍ਹਾਂ ਦੀ ਸੰਸਕ੍ਰਿਤੀ ਅਤੇ ਇਸਲਾਮਿਕ ਇਤਿਹਾਸ ਦੇ ਖਿਲਾਫ ਹੋਵੇਗੀ, ਉਸਨੂੰ ਬੈਨ ਕੀਤਾ ਜਾਵੇਗਾ।


Tags: Anushka Sharma Pari Ban Pakistan Censor Board Hindi Film

Edited By

Kapil Kumar

Kapil Kumar is News Editor at Jagbani.