FacebookTwitterg+Mail

ਬਾਕਸ ਆਫਿਸ 'ਤੇ ਸਫਲ ਸਾਬਤ ਹੋ ਰਹੀ ਹੈ 'ਪਰੀ', ਜਾਣੋ ਕਲੈਕਸ਼ਨ

pari
05 March, 2018 06:37:00 PM

ਮੁੰਬਈ (ਬਿਊਰੋ)— ਹੋਲੀ ਮੌਕੇ ਅਨੁਸ਼ਕਾ ਸ਼ਰਮਾ ਤੇ ਪਰਮਬਤਰਾ ਚੈਟਰਜੀ ਦੀ ਫਿਲਮ 'ਪਰੀ' ਨੇ ਸਿਨੇਮਾਘਰਾਂ 'ਚ ਦਸਤਕ ਦਿੱਤੀ ਸੀ। ਅਨੁਸ਼ਕਾ ਦੇ ਫੈਨਜ਼ ਇਸ ਫਿਲਮ ਦੀ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਸੀ। ਫਿਲਮ 'ਚ ਅਨੁਸ਼ਕਾ ਦਾ ਹਾਰਰ ਲੁੱਕ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 4.36 ਕਰੋੜ, ਦੂਜੇ ਦਿਨ ਸ਼ਨੀਵਾਰ 5.47 ਕਰੋੜ ਅਤੇ ਤੀਜੇ ਦਿਨ ਐਤਵਾਰ 5.51 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਵੀਕੈਂਡ 'ਚ 15.34 ਕਰੋੜ ਦਾ ਕਾਰੋਬਾਰ ਕਰ ਲਿਆ ਹੈ।

ਦੱਸਣਯੋਗ ਹੈ ਕਿ ਨਿਰਦੇਸ਼ਕ ਪ੍ਰੋਸਿਤ ਰੋਏ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੂੰ ਭਾਰਤ 'ਚ 1,500 ਤੇ ਵਿਦੇਸ਼ਾਂ 'ਚ 165 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ ਪ੍ਰੋਡਕਸ਼ਨ ਤੇ ਪ੍ਰਮੋਸ਼ਨ ਮਿਲਾ ਕੇ 18 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਰਹੇਗੀ।


Tags: Anushka Sharma Pari Prosit Roy Box Office Horror Hindi Film

Edited By

Kapil Kumar

Kapil Kumar is News Editor at Jagbani.