FacebookTwitterg+Mail

'ਪਰੀ' ਦੀ ਸਫਲਤਾ 'ਤੇ ਮੇਕਰਸ ਨੇ ਇਸ ਅੰਦਾਜ਼ 'ਚ ਮਨਾਇਆ ਜਸ਼ਨ

pari
10 March, 2018 03:10:42 PM

ਮੁੰਬਈ (ਬਿਊਰੋ)— ਅਨੁਸ਼ਕਾ ਸ਼ਰਮਾ ਦੀ ਫਿਲਮ 'ਪਰੀ' ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰਦੀ ਨਜ਼ਰ ਆ ਰਹੀ ਹੈ। ਫਿਲਮ ਨੇ ਹੁਣ ਤੱਕ 22.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦੀ ਸਫਲਤਾ ਨਾਲ ਇਸ ਦੇ ਮੇਕਰਸ ਨੂੰ ਵੱਡੀ ਰਾਹਤ ਮਿਲੀ ਹੈ। ਬੀਤੇ ਦਿਨੀਂ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਵਾਲੀ ਕਰਿਅਰਜ ਐਂਟਰਟੇਨਮੈਂਟ ਅਤੇ ਪੂਜਾ ਫਿਲਮਸ ਨੇ ਮਿਲ ਕੇ ਇਸ ਫਿਲਮ ਦੀ ਖੁਸ਼ੀ 'ਚ ਪਾਰਟੀ ਕੀਤੀ। 
ਦਰਸ਼ਕਾਂ ਨੂੰ ਚੰਗਾ ਲੱਗਿਆ ਅਨੁਸ਼ਕਾ ਦਾ ਡਰਾਵਨਾ ਅੰਦਾਜ਼
Punjabi Bollywood Tadka

ਫਿਲਮ 'ਪਰੀ' 'ਚ ਅਨੁਸ਼ਕਾ ਸ਼ਰਮਾ ਦੇ ਕੰਮ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਫਿਲਮ 'ਚ ਹਾਰਰ ਅਤੇ ਥਰਿੱਲ ਦਾ ਪੂਰਾ ਡੋਜ਼ ਹੈ। ਫਿਲਮ ਰਿਲੀਜ਼ ਦੇ ਸੱਤ ਦਿਨਾਂ ਬਾਅਦ ਜਦੋਂ ਇਸ ਦੇ ਪ੍ਰੋਡਿਊਸਰਸ ਨੂੰ ਆਪਣਾ ਪਹਿਲਾ ਚੈੱਕ ਮਿਲਿਆ ਤਾਂ ਇਸ ਨੂੰ ਦੇਖ ਕੇ ਉਹ ਸਾਰੇ ਖੁਸ਼ ਹੋ ਗਏ। ਪੂਜਾ ਫਿਲਮਸ ਦੇ ਵਾਸੂ ਭਗਨਾਨੀ ਨੇ ਦੱਸਿਆ, ''ਪਰੀ' ਨਾਲ ਇਕ ਨਵੇਂ ਜਾਨਰ 'ਤੇ ਕੰਮ ਕਰਨਾ ਕਾਫ਼ੀ ਚੰਗਾ ਸੀ ਅਤੇ ਸਾਡੀ ਮਿਹਨਤ ਸਫਲ ਰਹੀ। ਖੁਸ਼ ਹਾਂ ਕਿ ਲੋਕਾਂ ਨੇ ਇਸ ਫਿਲਮ ਨੂੰ ਪਸੰਦ ਕੀਤਾ ਅਤੇ ਪਹਿਲੇ ਹਫਤੇ 'ਚ ਹੀ ਸਾਨੂੰ ਇਸਦਾ ਰਿਜਲਟ ਮਿਲਦਾ ਦਿਖਾਈ ਦਿੱਤਾ।''
Punjabi Bollywood Tadka

Punjabi Bollywood Tadka


Tags: PariAnushka SharmaVashu Bhagnani Box OfficeHorrorHindi FilmParty

Edited By

Manju

Manju is News Editor at Jagbani.