ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਫਿਲਮ 'ਪਰੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟੀਜ਼ਰ ਬਹੁਤ ਹੀ ਡਰਾਉਣਾ ਹੈ। ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ। ਟੀਜ਼ਰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ, ''ਇੱਥੇ ਇਕ ਰੀਮਾਈਂਡਰ, ਕਿ ਇਹ ਕੋਈ ਫੇਅਰੀਟੇਲ ਨਹੀਂ ਹੈ।''
ਇਸ ਤੋਂ ਪਹਿਲਾਂ ਵੀ ਫਿਲਮ ਦੇ ਪੋਸਟਰ ਤੇ ਵੀਡੀਓਜ਼ ਆ ਚੁੱਕੇ ਹਨ ਪਰ ਇਹ ਟੀਜ਼ਰ ਉਨ੍ਹਾਂ ਸਭ ਤੋਂ ਬਿਲਕੁਲ ਵੱਖਰਾ ਹੈ। ਅਨੁਸ਼ਕਾ ਇਸ ਫਿਲਮ 'ਚ ਬਿਲਕੁਲ ਹੀ ਵੱਖਰੇ ਅੰਦਾਜ਼ 'ਚ ਨਜ਼ਰ ਆਵੇਗੀ। ਭੂਤਾਂ 'ਤੇ ਅਨੁਸ਼ਕਾ ਦੀ ਇਹ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ ਉਹ 'ਫਿਲੌਰੀ' 'ਚ ਵੀ ਭੂਤਨੀ ਦੇ ਰੋਲ 'ਚ ਦਿਖੀ ਸੀ। ਹਾਲਾਂਕਿ 'ਫਿਲੌਰੀ', 'ਪਰੀ' ਦੋਵੇਂ ਕਾਫੀ ਇੱਕ-ਦੂਜੀ ਤੋਂ ਵੱਖਰੀਆਂ ਹਨ।