FacebookTwitterg+Mail

ਕੀ ਪ੍ਰਿਅੰਕਾ ਚੋਪੜਾ ਤੋਂ ਬਾਅਦ ਪਰਿਣੀਤੀ ਵੀ ਬਣੇਗੀ ਦੁਲਹਨ

parineeti chopra
15 December, 2018 03:52:01 PM

ਮੁੰਬਈ(ਬਿਊਰੋ)— ਪਰਿਣੀਤੀ ਚੋਪੜਾ ਦੀ ਭੈਣ ਪ੍ਰਿਅੰਕਾ ਚੋਪੜਾ ਨੇ ਕੁਝ ਹੀ ਦਿਨ ਪਹਿਲਾਂ ਨਿੱਕ ਜੋਨਸ ਨਾਲ ਵਿਆਹ ਕਰਵਾਇਆ ਹੈ। ਇਸ ਦੌਰਾਨ ਪਰਿਣੀਤੀ ਕਾਫ਼ੀ ਖੁਸ਼ ਨਜ਼ਰ ਆਈ ਅਤੇ ਉਨ੍ਹਾਂ ਨੇ ਜੱਮ ਕੇ ਮਸਤੀ ਕੀਤੀ। ਤਾਜ਼ਾ ਰਿਪੋਰਟਸ ਮੁਤਾਬਕ ਹੁਣ ਉਹ ਖੁਦ ਵੀ ਆਪਣੇ ਕਥਿਤ ਬੁਆਏਫਰੈਂਡ ਨਾਲ ਵਿਆਹ ਕਰਨ ਜਾ ਰਹੀ ਹੈ।
Punjabi Bollywood Tadka
ਸੂਤਰਾਂ ਮੁਤਾਬਕ ਪਰਿਣੀਤੀ, ਚਰਿਥ ਦੇਸਾਈ ਨਾਲ ਵਿਆਹ ਕਰ ਸਕਦੀ ਹੈ। 2017 ਦੀ ਸ਼ੁਰੂਆਤ ਤੋਂ ਹੀ ਦੋਵਾਂ ਦੇ ਅਫੇਅਰ ਦੀਆਂ ਅਫਵਾਹਾਂ ਚੱਲੀਆਂ ਆ ਰਹੀਆਂ ਹਨ। ਹੁਣ ਦੋਵੇਂ ਆਪਣੇ ਰਿਲੇਸ਼ਨਸ਼ਿਪ ਨੂੰ ਵਿਆਹ 'ਚ ਬਦਲਣ ਦੀ ਤਿਆਰੀ ਕਰ ਰਹੇ ਹਨ।
Punjabi Bollywood Tadka
ਚਰਿਥ, ਪ੍ਰਿਅੰਕਾ ਚੋਪੜਾ-ਰਿਤਿਕ ਰੌਸ਼ਨ ਦੀ ਫਿਲਮ 'ਅਗਨੀਪਥ' ਦੇ ਅਸਿਸਟੈਂਟ ਡਾਇਰੈਕਟਰ ਰਹਿ ਚੁੱਕੇ ਹਨ। ਦੋਵੇਂ ਪਹਿਲੀ ਵਾਰ 2016 'ਚ ਡਰੀਮ ਟੀਮ ਟੂਰ ਦੌਰਾਨ ਮਿਲੇ ਸਨ। ਇੱਥੋਂ ਹੀ ਦੋਵਾਂ ਵਿਚਕਾਰ ਪਿਆਰ ਦਾ ਸਿਲਸਿਲਾ ਸ਼ੁਰੂ ਹੋਇਆ।
Punjabi Bollywood Tadka
ਪਰਿਣੀਤੀ ਆਪਣੇ ਰਿਲੇਸ਼ਨਸ਼ਿਪ ਬਾਰੇ ਜ਼ਿਆਦਾ ਗੱਲਾਂ ਕਰਨੀਆਂ ਪਸੰਦ ਨਹੀਂ ਕਰਦੀ। ਉਥੇ ਹੀ ਚਰਿਥ ਨੂੰ ਪ੍ਰਿਅੰਕਾ ਦੀ ਫੈਮਿਲੀ ਤਸਵੀਰ 'ਚ ਦੇਖਿਆ ਜਾ ਚੁੱਕਿਆ ਹੈ। ਇਕ ਇੰਟਰਵਿਯੂ 'ਚ ਪਰਿਣੀਤੀ ਨੇ ਕਿਹਾ ਸੀ,'' ਮੈਂ ਅਜਿਹੀਆਂ ਅਫਵਾਹਾਂ ਦੀ ਆਦੀ ਹੋ ਗਈ ਹਾਂ। ਹਮੇਸ਼ਾ ਦੀ ਤਰ੍ਹਾਂ ਮੈਂ ਆਪਣੀ ਪਰਸਨਲ ਲਾਈਫ ਬਾਰੇ 'ਚ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੀ।''
Punjabi Bollywood Tadka
ਪਰਿਣੀਤੀ ਨੇ ਕਿਹਾ,''ਮੈਂ ਇਨ੍ਹਾਂ ਸਭ ਗੱਲਾਂ 'ਤੇ ਧਿਆਨ ਨਹੀਂ ਦਿੰਦੀ। ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨਾਲ ਮੈਨੂੰ ਜੋੜਿਆ ਗਿਆ ਹੈ ਪਰ ਮੈਂ ਸਿਰਫ ਆਪਣੀ ਫਿਲਮਾਂ ਬਾਰੇ ਗੱਲਾਂ ਕਰਾਂਗੀ। ਅੱਗੇ ਵੀ ਅਜਿਹਾ ਹੀ ਚਲਦਾ ਰਹੇਗਾ।''Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਪਰਿਣੀਤੀ ਦੀ ਫਿਲਮ 'ਨਮਸਤੇ ਇੰਗਲੈਂਡ' ਸਾਲ 2018 'ਚ ਰਿਲੀਜ਼ ਹੋਈ। ਫਿਲਮ ਖਾਸ ਕਮਾਲ ਦਿਖਾ ਪਾਉਣ 'ਚ ਅਸਫਲ ਰਹੀ। ਉਨ੍ਹਾਂ ਦੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' 2019 'ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ 'ਜਬਰੀਆ ਜੋੜੀ' ਦੀ ਵੀ ਸ਼ੂਟਿੰਗ ਕਰ ਰਹੀ ਹੈ।


Tags: Parineeti Chopra

About The Author

manju bala

manju bala is content editor at Punjab Kesari