FacebookTwitterg+Mail

ਬੁਆਏਫਰੈਂਡ ਨਾਲ ਵਿਆਹ ਦੀਆਂ ਖਬਰਾਂ 'ਤੇ ਪਰਿਣੀਤੀ ਨੇ ਤੋੜੀ ਚੁੱਪੀ

parineeti chopra
17 December, 2018 10:24:50 AM

ਮੁੰਬਈ(ਬਿਊਰੋ)— ਬਾਲੀਵੁਡ ਇੰਡਸਟਰੀ 'ਚ ਲਗਾਤਾਰ ਵਿਆਹਾਂ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਤੱਕ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ ਵਿਆਹ ਲੋਕਾਂ ਦੇ 'ਚ ਸਭ ਤੋਂ ਜਿਆਦਾ ਚਰਚਾ ਦਾ ਵਿਸ਼ਾ ਰਿਹਾ। ਇਸ ਤੋਂ ਬਾਅਦ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦੇ ਵਿਆਹ ਨੇ ਮੀਡੀਆ 'ਚ ਹਲਚਲ ਮਚਾ ਦਿੱਤੀ। ਹਾਲ ਹੀ 'ਚ ਆਪਣੀ ਗਰਲਫ੍ਰੈਂਡ ਗਿੰਨੀ ਚਤਰਥ ਦੇ ਨਾਲ ਕਾਮੇਡੀਅਨ ਅਦਾਕਾਰ ਕਪਿਲ ਸ਼ਰਮਾ ਨੇ ਵੀ ਸੱਤ ਫੇਰੇ ਲੈ ਕੇ ਇਹਨਾਂ ਖਬਰਾਂ ਨੂੰ ਹਵਾ ਦੇ ਦਿੱਤੀ ਪਰ ਇਕ ਹੋਰ ਅਦਾਕਾਰਾ ਦੇ ਵਿਆਹ ਦੀਆਂ ਖ਼ਬਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਉਹ ਹੈ ਪਰਿਣੀਤੀ ਚੋਪੜਾ। ਸੁਣਨ 'ਚ ਆ ਰਿਹਾ ਸੀ ਕਿ ਆਪਣੀ ਵੱਡੀ ਭੈਣ ਪ੍ਰਿਯੰਕਾ ਤੋਂ ਬਾਅਦ ਹੁਣ ਪਰਿਣੀਤੀ ਸੱਤ ਫੇਰੇ ਲੈਣ ਲਈ ਤਿਆਰ ਹੈ।

 

ਖਬਰਾਂ ਅਨੁਸਾਰ ਪਰਿਣੀਤੀ ਆਪਣੇ ਕਥਿਤ ਬੁਆਏਫਰੈਂਡ ਚਰਿਥ ਦੇਸਾਈ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ। ਇਸ ਤਰ੍ਹਾਂ ਦੀਆਂ ਖ਼ਬਰ ਆਉਣ ਤੋਂ ਬਾਅਦ ਹੁਣ ਪਰਿਣੀਤੀ ਨੇ ਚੁੱਪੀ ਤੋੜੀ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਰਿਣੀਤੀ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਆਹ ਨਾਲ ਜੁੜੀਆਂ ਇਹ ਖਬਰਾਂ ਪੂਰੀ ਤਰ੍ਹਾਂ ਬੇਸਲੈੱਸ ਅਤੇ ਗਲਤ ਹਨ। ਉਹ ਜਦੋਂ ਵੀ ਵਿਆਹ ਕਰਾਂਗੀ ਤਾਂ ਇਸ ਦਾ ਐਲਾਨ ਮੈਂ ਖੁਸ਼ੀ-ਖੁਸ਼ੀ ਕਰਾਂਗੀ।

Punjabi Bollywood Tadka
ਦੱਸ ਦੇਈਏ ਕਿ ਚਰਿਥ,ਪ੍ਰਿਅੰਕਾ ਚੋਪੜਾ-ਰਿਤਿਕ ਰੌਸ਼ਨ ਦੀ ਫਿਲਮ 'ਅਗਨੀਪਥ' ਦੇ ਅਸਿਸਟੈਂਟ ਡਾਇਰੈਕਟਰ ਰਹਿ ਚੁੱਕੇ ਹਨ। ਪਰਿਣੀਤੀ ਅਤੇ ਚਰਿਥ ਪਹਿਲੀ ਵਾਰ ਡਰੀਮ ਟੀਮ ਟੂਰ 2016 'ਤੇ ਮਿਲੇ ਸਨ। ਇੱਥੇ ਹੀ ਦੋਵਾਂ ਵਿਚਕਾਰ ਪਿਆਰ ਦਾ ਸਿਲਸਿਲਾ ਸ਼ੁਰੂ ਹੋਇਆ। ਫਿਲਮਾਂ ਦੀ ਗੱਲ ਕਰੀਏ ਤਾਂ ਪਰਿਣੀਤੀ ਦੀ ਫਿਲਮ ਨਮਸਤੇ ਇੰਗਲੈਂਡ ਸਾਲ 2018 'ਚ ਰਿਲੀਜ਼ ਹੋਈ ਸੀ। ਹੁਣ ਉਨ੍ਹਾਂ ਦੀ ਅਗਲੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' 2019 'ਚ ਰਿਲੀਜ਼ ਹੋਣ ਵਾਲੀ ਹੈ। ਫਿਲਹਾਲ ਪਰਿਣੀਤੀ 'ਜਬਰੀਆ ਜੋੜੀ' ਫਿਲਮ ਦੀ ਸ਼ੂਟਿੰਗ ਵੀ ਕਰ ਰਹੀ ਹੈ।

 


Tags: Parineeti ChopraCharit Desaiweddingtwitter

About The Author

manju bala

manju bala is content editor at Punjab Kesari