FacebookTwitterg+Mail

ਰਾਜਾਮੌਲੀ ਦੀ ਇਸ ਫਿਲਮ 'ਚ ਨਜ਼ਰ ਆਵੇਗੀ ਪਰਿਣੀਤੀ ਚੋਪੜਾ

parineeti chopra
28 January, 2019 04:03:46 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜਕਲ ਸਿਧਾਰਥ ਮਲਹੋਤਰਾ ਨਾਲ ਫਿਲਮ 'ਜਬਰੀਆ ਜੋੜੀ' 'ਚ ਬਿਜ਼ੀ ਹੈ। ਇਸ ਦੇ ਨਾਲ ਹੀ ਪਰੀ ਨੂੰ ਇਕ ਹੋਰ ਵੱਡਾ ਪ੍ਰੋਜੈਕਟ ਮਿਲ ਗਿਆ ਹੈ। ਜੀ ਹਾਂ, ਖਬਰਾਂ ਦੀ ਮੰਨੀਏ ਤਾਂ ਪਰਿਣੀਤੀ ਰਾਜਾਮੌਲੀ ਦੀ ਅਗਲੀ ਫਿਲਮ ਦਾ ਹਿੱਸਾ ਬਣ ਸਕਦੀ ਹੈ। ਰਾਜਾਮੌਲੀ ਇਸ ਫਿਲਮ ਨੂੰ ਖਤਮ ਕਰਨ 'ਚ ਲੱਗੇ ਹਨ।
ਰਾਜਾਮੌਲੀ ਦੀ ਫਿਲਮ 'ਆਰ ਆਰ ਆਰ' 'ਚ  ਰਾਮਚਰਨ ਤੇ ਜੁਨੀਅਰ ਐਨਟੀਆਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਖਬਰਾਂ ਨੇ ਰਾਜਾਮੌਲੀ ਦੀ ਇਸੇ ਫਿਲਮ 'ਚ ਪਰੀ ਦੋਵੇਂ ਸਟਾਰਸ 'ਚੋਂ ਕਿਸੇ ਇਕ ਨਾਲ ਰੋਮਾਂਸ ਦਾ ਤੜਕਾ ਲਾਵੇਗੀ। ਫਿਲਮ 'ਚ ਪਰਿਣੀਤੀ ਦਾ ਰੋਲ ਕਿਸ ਤਰ੍ਹਾਂ ਦਾ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ 'ਬਾਹੂਬਲੀ' ਦੇ ਡਾਇਰੈਕਟਰ ਨੇ ਪਰਿਣੀਤੀ ਨੂੰ ਸਾਈਨ ਕਰਨ ਦਾ ਮਨ ਬਣਾ ਲਿਆ ਹੈ। ਉਂਝ ਇਸ ਖਬਰ ਦੀ ਪੁਸ਼ਟੀ ਅਜੇ ਮੇਕਰਸ ਵੱਲੋਂ ਹੋਣੀ ਬਾਕੀ ਹੈ। ਇਸ ਦੇ ਨਾਲ ਹੀ ਅਜਿਹਾ ਪਹਿਲੀ ਵਾਰ ਹੈ ਕਿ ਪਰੀ ਨੂੰ ਸਾਊਥ ਦੀ ਕੋਈ ਫਿਲਮ ਆਫਰ ਹੋਈ ਹੈ।


Tags: Parineeti ChopraRajamouliRRRNamaste EnglandJabariya Jodi

About The Author

manju bala

manju bala is content editor at Punjab Kesari