FacebookTwitterg+Mail

ਪਰਿਣੀਤੀ ਨੇ ਕੀਤਾ ਖੁਲਾਸਾ ਇਹ ਅਭਿਨੇਤਾ ਹੈ ਬਿਹਤਰ ਕਿੱਸਰ

parineeti chopra
20 June, 2019 11:43:33 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਰਜੁਨ ਕਪੂਰ ਨੂੰ ਬਿਹਤਰ ਕਿੱਸਰ ਮੰਨਦੀ ਹੈ। ਪਰਿਣੀਤੀ ਚੋਪੜਾ ਅਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਬੈਸਟ ਫ੍ਰੈਂਡਜ਼ ਹਨ। ਦੋਵਾਂ ਨੇ ਹਾਲ ਹੀ ਨੇਹਾ ਧੂਪੀਆ ਦੇ ਚੈਟ ਸ਼ੋਅ 'ਚ ਸ਼ਿਰਕਤ ਕੀਤੀ ਸੀ। ਪਰਿਣੀਤੀ ਚੋਪੜਾ ਨੇ ਇੱਥੇ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਨਾਲ ਜੁੜੇ ਖੁਲਾਸੇ ਕੀਤੇ। ਰੈਪਿਡ ਫਾਇਰ ਰਾਊਂਡ ਦੌਰਾਨ ਨੇਹਾ ਨੇ ਪਰਿਣੀਤੀ ਤੋਂ ਇਕ ਮਜ਼ੇਦਾਰ ਸਵਾਲ ਪੁੱਛਿਆ।

 
 
 
 
 
 
 
 
 
 
 
 
 
 

Thankkyou for the love for #TereLiye! We would release the whole music album today if we could!! 🌈🌟 @arjunkapoor

A post shared by Parineeti Chopra (@parineetichopra) on Sep 12, 2018 at 7:18am PDT


ਸਵਾਲ ਇਹ ਸੀ ਕਿ ਸਿਧਾਰਥ ਮਲਹੋਤਰਾ ਅਤੇ ਅਰਜੁਨ ਕਪੂਰ 'ਚ ਉਹ ਕਿਸ ਨੂੰ ਬਿਹਤਰ ਕਿੱਸਰ ਮੰਨਦੀ ਹੈ। ਜਵਾਬ 'ਚ ਪਰਿਣੀਤੀ ਚੋਪੜਾ ਨੇ ਕਿਹਾ ਕਿ ਅਰਜੁਨ ਹੈ ਬਿਹਤਰ ਕਿੱਸਰ। ਮੇਰਾ ਅਰਜੁਨ ਨਾਲ ਯੂਨੀਕ ਅਤੇ ਰੇਅਰ ਰਿਸ਼ਤਾ ਹੈ। ਅਰਜੁਨ ਨਾਲ ਮੈਂ ਖੁਦ ਵਾਂਗ ਰਹਿੰਦੀ ਹਾਂ। ਅਰਜੁਨ ਅਤੇ ਸਿਧਰਾਥ 'ਚੋਂ ਕਿਸੇ ਇਕ ਨੂੰ ਚੁਣਨਾ ਹੋਵੇ ਤਾਂ ਮੈਂ ਅਰਜੁਨ ਕਪੂਰ ਦਾ ਨਾਂ ਲੈਣਾ ਚਾਹਾਂਗੀ। ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਬਾਇਓਪਿਕ 'ਚ ਰੁੱਝੀ ਹੋਈ ਹੈ।


Tags: Parineeti ChopraBetter KisserArjun KapoorSidharth MalhotraBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari