ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਉਂਝ ਤਾਂ ਇਨ੍ਹੀਂ ਦਿਨੀਂ ਆਪਣੀ ਫਿਲਮਾਂ 'ਚ ਕਾਫੀ ਰੁੱਝੀ ਹੋਈ ਹੈ ਪਰ ਇਸ ਰੁੱਝੇ ਸ਼ੈਡਿਊਲ 'ਚ ਵੀ ਪਰਿਣੀਤੀ ਆਸਟਰੇਲੀਆ ਦੀ ਸੈਰ ਕਰਨ ਪਹੁੰਚੀ ਹੋਈ ਹੈ। ਉਸ ਦੀਆਂ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਪਰਿਣੀਤੀ ਮੈਲਬਰਨ ਤੋਂ ਕੁਝ ਜ਼ਿਆਦਾ ਹੀ ਇੰਪ੍ਰੈਸ ਹੋ ਗਈ ਹੈ। ਉਸ ਨੇ ਇਸ ਦੌਰਾਨ ਕਿਹਾ, ਮੈਨੂੰ ਮੇਲਬਰਨ ਦੇ ਖਾਣ-ਪੀਣ, ਸੱਭਿਆਚਾਰ, ਕਲਾ ਤੇ ਕੁਦਰਤ ਨੇ ਕਾਫੀ ਪ੍ਰਭਾਵਿਤ ਕੀਤਾ ਹੈ। ਪਰਿਣੀਤੀ ਚੋਪੜਾ ਟੂਰਿਜ਼ਮ ਆਸਟਰੇਲੀਆ ਦੇ ਐਡਵੋਕੈਸੀ ਪੇਨਲ 'ਫ੍ਰੇਂਡ ਆਫ ਆਸਟਰੇਲਿਆ' ਦੀ ਪਹਿਲੀ ਭਾਰਤੀ ਮਹਿਲਾ ਅੰਬੈਸਡਰ ਹੈ। ਅੰਬੈਸਡਰ ਬਣਨ ਤੋਂ ਬਾਅਦ ਹੀ ਪਰਿਣੀਤੀ ਆਸਟਰੇਲੀਆ ਤੀਜੀ ਵਾਰ ਗਈ ਹੈ। ਉਸ ਨੇ ਇਕ ਇੰਟਰਵਿਊ 'ਚ ਕਿਹਾ, ''ਮੈਲਬਰਨ ਨੂੰ ਦੁਨੀਆ ਦੇ ਸਭ ਤੋਂ ਵਾਈਬ੍ਰੈਂਟ ਸ਼ਹਿਰ ਦੇ ਰੂਪ 'ਚ ਵੋਟ ਕੀਤਾ ਗਿਆ ਹੈ ਤੇ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਇਥੇ ਖਾਣ-ਪੀਣ ਅਤੇ ਵਾਈਨ ਕਲਚਰ ਤੋਂ ਲੈ ਕੇ ਕਲਾ ਦੀ ਖੂਬਸੂਰਤੀ ਅਤੇ ਆਲੇ-ਦੁਆਲੇ ਦੀ ਖੂਬਸੂਤਰੀ ਹਰ ਚੀਜ਼ ਨੇ ਮੈਨੂੰ ਕਾਫੀ ਪ੍ਰਭਾਵਿਤ ਕੀਤਾ ਹੈ।'' ਅਦਾਕਾਰਾ ਨੇ ਕਿਹਾ ਕਿ ਆਸਟਰੇਲੀਆ 'ਚ ਫਿਲੀਪ ਆਈਲੈਂਡ 'ਤੇ ਪੈਂਗੁਇਨ ਪਰੇਡ ਦੇਖਣਾ ਤੇ ਯਾਰਾ ਵੈਲੀ ਦਾ ਦੌਰਾ ਕਰਨਾ ਮੈਨੂੰ ਕਾਫੀ ਪਸੰਦ ਹੈ। ਦੱਸਣਯੋਗ ਹੈ ਕਿ ਪਰਿਣੀਤੀ ਇਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। 'ਨਮਸਤੇ ਇੰਗਲੈਂਡ' ਦੇ ਨਾਲ ਹੀ ਉਹ 'ਸੰਦੀਪ ਔਰ ਪਿੰਕੀ ਫਰਾਰ' 'ਚ ਵੀ ਨਜ਼ਰ ਆਵੇਗੀ। ਇਨ੍ਹਾਂ ਦੋਨਾਂ ਹੀ ਫਿਲਮਾਂ 'ਚ ਪਰਿਣੀਤੀ ਚੋਪੜਾ ਅਤੇ ਅਰਜੁਨ ਕਪੂਰ ਦੀ ਜੋੜੀ ਨਜ਼ਰ ਆਵੇਗੀ।