ਮੁੰਬਈ (ਬਿਊਰੋ)— ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਅਮਰੀਕੀ ਐਕਟਰ ਨਿਕ ਜੋਨਸ ਨਾਲ ਅਫੇਅਰ ਨੂੰ ਲੈ ਕੇ ਚਰਚਾ 'ਚ ਹੈ। ਪ੍ਰਿਯੰਕਾ ਆਪਣੇ ਨਵੇਂ ਦੋਸਤ ਨਿਕ ਨੂੰ ਆਪਣੀ ਮਾਂ ਨਾਲ ਮਿਲਾਉਣ ਲਈ ਮੁੰਬਈ ਆਈ ਹੈ। ਇਸ ਦੌਰਾਨ ਪ੍ਰਿਯੰਕਾ ਨੇ ਨਿਕ ਦੇ ਸਵਾਗਤ 'ਚ ਇਕ ਪਾਰਟੀ ਰੱਖੀ।
ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ 'ਚ ਪ੍ਰਿਯੰਕਾ ਨੇ ਬਹੁਤ ਹੀ ਖਾਸ ਲੋਕਾਂ ਨੂੰ ਬੁਲਾਇਆ ਸੀ। ਇਸ ਪਾਰਟੀ ਮੌਕੇ ਪਰਿਣੀਤੀ ਚੋਪੜਾ ਅਤੇ ਆਲੀਆ ਭੱਟ ਦੋਵੇਂ ਨਜ਼ਰ ਆਈਆਂ ਹਨ। ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਹਨ ਜਦੋਂ ਉਹ ਪਾਰਟੀ 'ਚ ਸ਼ਾਮਿਲ ਹੋਣ ਲਈ ਪਹੁੰਚੀਆਂ ਸਨ।
ਦੱਸਣਯੋਗ ਹੈ ਕਿ ਨਿਕ ਨਾਲ ਪ੍ਰਿਅੰਕਾ ਦੀ ਪਹਿਲੀ ਮੁਲਾਕਾਤ ਟੀ. ਵੀ. ਸੀਰੀਜ਼ 'ਕਵਾਂਟੀਕੋ' ਦੇ ਸੈੱਟ 'ਤੇ ਇਕ ਕਾਮਨ ਫਰੈਂਡ ਰਾਹੀਂ ਹੋਈ ਸੀ। ਨਿਕ ਦੀ ਉਮਰ 25 ਸਾਲ ਹੈ। ਇਸ ਤੋਂ ਬਾਅਦ 2017 'ਚ ਦੋਵੇਂ ਮੈੱਟ ਗਾਲਾ ਇਵੈਂਟ 'ਚ ਇਕੱਠੇ ਨਜ਼ਰ ਆਏ। ਦੋਵਾਂ ਨੂੰ ਬੇਸਬਾਲ ਮੈਚ ਦੌਰਾਨ ਵੀ ਇਕੱਠਿਆਂ ਦੇਖਿਆ ਜਾ ਚੁੱਕਾ ਹੈ।