FacebookTwitterg+Mail

ਪਰਿਣੀਤੀ ਚੋਪੜਾ ਦੀ ਚਮਕੀ ਕਿਸਮਤ, ਹੱਥ ਲੱਗੀ ਅਨੁਰਾਗ ਬਾਸੂ ਦੀ ਮਿਊਜ਼ੀਕਲ ਹਿੱਟ

parineeti chopra
20 September, 2018 02:05:45 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਚੁਲਬੁਲੀ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਸਿਧਾਰਥ ਮਲਹੋਤਰਾ ਨਾਲ ਫਿਲਮ 'ਜਬਰੀਆ ਜੋੜੀ' ਦੀ ਸ਼ੂਟਿੰਗ 'ਚ ਰੁੱਝੀ ਹੈ। ਇਸ ਦੇ ਨਾਲ ਹੀ ਅਨੁਰਾਗ ਬਾਸੂ ਦੀ ਮਿਊਜ਼ੀਕਲ ਹਿੱਟ ਫਿਲਮ 'ਲਾਈਫ ਇੰਨ ਏ ਮੈਟਰੋ' ਵੀ ਕਾਫੀ ਸੁਰਖੀਆਂ 'ਚ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਪਰਿਣੀਤੀ 2007 ਦੀ ਇਸ ਫਿਲਮ ਦੇ ਸੀਕਵਲ ਦਾ ਹਿੱਸਾ ਬਣੇਗੀ।

ਪਰਿਣੀਤੀ ਨੇ ਫਿਲਮ ਸਾਈਨ ਵੀ ਕਰ ਲਈ ਹੈ। ਜੀ ਹਾਂ, ਪਰਿਣੀਤੀ ਨੇ ਅਨੁਰਾਗ ਦੀ ਫਿਲਮ ਲਈ ਹਾਮੀ ਭਰ ਦਿੱਤੀ ਹੈ। ਉਹ ਕਾਫੀ ਲੰਬੇ ਸਮੇਂ ਤੋਂ ਅਨੁਰਾਗ ਨਾਲ ਕੰਮ ਕਰਨਾ ਚਾਹੁੰਦੀ ਸੀ। ਇਸ ਫਿਲਮ 'ਚ ਪਰਿਣੀਤੀ ਕਿਸੇ ਹੋਰ ਨਾਲ ਨਹੀਂ ਸਗੋਂ ਟੈਲੇਂਟਡ ਐਕਟਰ ਰਾਜਕੁਮਾਰ ਦੇ ਓਪੋਜ਼ੀਟ ਨਜ਼ਰ ਆਵੇਗੀ। ਅਨੁਰਾਗ ਨੇ ਤਾਂ ਆਪਣੀ ਫਿਲਮ ਦਾ ਪ੍ਰੀ ਪ੍ਰੋਡਕਸ਼ਨ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਫਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਕੀਤੀ ਜਾਵੇਗੀ।

2007  'ਚ ਆਈ ਫਿਲਮ 'ਚ ਕਈ ਸਟਾਰਸ ਨਜ਼ਰ ਆਏ ਸਨ, ਜਿਸ 'ਚ 9 ਕਿਰਦਾਰਾਂ ਨੇ 6 ਵੱਖ-ਵੱਖ ਕਹਾਣੀਆਂ ਲਈ ਕੰਮ ਕੀਤਾ ਸੀ। ਹੁਣ ਇਸ ਦੇ ਸੀਕਵਲ 'ਚ ਵੀ ਕਈ ਸਿਤਾਰੇ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਫਿਲਮ ਲਈ ਅਨੁਰਾਗ ਬਸੁ ਨੇ ਖੁਦ ਕਿਹਾ ਸੀ ਕਿ ਉਹ ਫਿਲਮ ਦੀ ਸਟਾਰ ਕਾਸਟ ਦੇ ਡੇਟਸ ਫਾਈਨਲ ਹੋਣ ਤੋਂ ਬਾਅਦ ਹੀ ਕਾਸਟ ਦੇ ਨਾਂ ਐਲਾਨ ਕਰਨਗੇ। ਉਂਝ ਇਸ ਫਿਲਮ 'ਚ ਪਰਿਣੀਤੀ ਤੇ ਰਾਜਕੁਮਾਰ ਨੂੰ ਇਕੱਠੇ ਦੇਖਣਾ ਦਿਲਚਸਪ ਹੋਣ ਵਾਲਾ ਹੈ।


Tags: Parineeti ChopraRajkummar RaoAnurag BasuLife In A MetroSequelBollywood Celebrity

Edited By

Sunita

Sunita is News Editor at Jagbani.