FacebookTwitterg+Mail

ਦੁਲਹਨ ਬਣ ਪਰਿਣੀਤੀ ਚੋਪੜਾ ਨੇ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ

parineeti chopra photoshoot
03 May, 2019 04:47:38 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਹਾਲ ਹੀ 'ਚ ਇਕ ਫੇਮਸ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਦੌਰਾਨ ਦੀਆਂ ਤਸਵੀਰਾਂ ਪਰਿਣੀਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਹਨ। ਫੋਟੋਸ਼ੂਟ ਦੌਰਾਨ ਪਰਿਣੀਤੀ ਦਾ ਵੱਖ-ਵੱਖ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
Punjabi Bollywood Tadka
ਦੁਲਹਨ ਦੇ ਰੂਪ 'ਚ ਪਰਿਣੀਤੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਪਰਿਣੀਤੀ ਪਿੰਕ ਕਲਰ ਦੇ ਡੀਪ ਨੈੱਕ ਬਲਾਊਜ ਅਤੇ ਯੈਲੋ ਲਹਿੰਗੇ 'ਚ ਕਾਫੀ ਗਲੈਮਰਸ ਲੱਗ ਰਹੀ ਹੈ। ਇਲ ਲੁੱਕ ਨਾਲ ਪਰਿਣੀਤੀ ਨੇ ਪਿੰਕ ਅਤੇ ਵਾਈਟ ਕਲਰ ਦਾ ਮੀਨਾਕਾਰੀ ਚੋਕਰ ਵੀ ਪਾਇਆ ਹੋਇਆ ਹੈ।
Punjabi Bollywood Tadka
ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮੇਸੀ ਹੇਅਰ ਸਟਾਈਲ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਈਟ ਮੇਅਕੱਪ ਕੀਤਾ ਹੋਇਆ ਹੈ। ਦੱਸ ਦੇਈਏ ਕਿ ਪਰਿਣੀਤੀ ਨੇ ਇਹ ਫੋਟੋਸ਼ੂਟ ਫੇਮਸ ਮੈਗਜ਼ੀਨ ਫੇਮਿਨਾ ਵੈਡਿੰਗ ਟਾਈਮਸ ਲਈ ਕਰਵਾਇਆ ਹੈ।
Punjabi Bollywood Tadka
ਵਰਗ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਦੀ ਫਿਲਮ 'ਕੇਸਰੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਫਿਲਮ 'ਚ ਉਨ੍ਹਾਂ ਨਾਲ ਅਕਸ਼ੈ ਕੁਮਾਰ ਮੁੱਖ ਭੂਮਿਕਾ 'ਚ ਸਨ। ਫਿਲਮ ਨੇ ਬਾਕਸ ਆਫਿਲ 'ਤੇ ਕਾਫੀ ਵਧੀਆ ਕਮਾਈ ਕੀਤੀ।
Punjabi Bollywood Tadka


Tags: Parineeti ChopraFemina Wedding TimesPhotoshootInstagramKesariBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.