ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਹਾਲ ਹੀ 'ਚ ਇਕ ਫੇਮਸ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਦੌਰਾਨ ਦੀਆਂ ਤਸਵੀਰਾਂ ਪਰਿਣੀਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਹਨ। ਫੋਟੋਸ਼ੂਟ ਦੌਰਾਨ ਪਰਿਣੀਤੀ ਦਾ ਵੱਖ-ਵੱਖ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਦੁਲਹਨ ਦੇ ਰੂਪ 'ਚ ਪਰਿਣੀਤੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਪਰਿਣੀਤੀ ਪਿੰਕ ਕਲਰ ਦੇ ਡੀਪ ਨੈੱਕ ਬਲਾਊਜ ਅਤੇ ਯੈਲੋ ਲਹਿੰਗੇ 'ਚ ਕਾਫੀ ਗਲੈਮਰਸ ਲੱਗ ਰਹੀ ਹੈ। ਇਲ ਲੁੱਕ ਨਾਲ ਪਰਿਣੀਤੀ ਨੇ ਪਿੰਕ ਅਤੇ ਵਾਈਟ ਕਲਰ ਦਾ ਮੀਨਾਕਾਰੀ ਚੋਕਰ ਵੀ ਪਾਇਆ ਹੋਇਆ ਹੈ। ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮੇਸੀ ਹੇਅਰ ਸਟਾਈਲ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਈਟ ਮੇਅਕੱਪ ਕੀਤਾ ਹੋਇਆ ਹੈ। ਦੱਸ ਦੇਈਏ ਕਿ ਪਰਿਣੀਤੀ ਨੇ ਇਹ ਫੋਟੋਸ਼ੂਟ ਫੇਮਸ ਮੈਗਜ਼ੀਨ ਫੇਮਿਨਾ ਵੈਡਿੰਗ ਟਾਈਮਸ ਲਈ ਕਰਵਾਇਆ ਹੈ। ਵਰਗ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਦੀ ਫਿਲਮ 'ਕੇਸਰੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਫਿਲਮ 'ਚ ਉਨ੍ਹਾਂ ਨਾਲ ਅਕਸ਼ੈ ਕੁਮਾਰ ਮੁੱਖ ਭੂਮਿਕਾ 'ਚ ਸਨ। ਫਿਲਮ ਨੇ ਬਾਕਸ ਆਫਿਲ 'ਤੇ ਕਾਫੀ ਵਧੀਆ ਕਮਾਈ ਕੀਤੀ।