FacebookTwitterg+Mail

ਸਾਇਨਾ ਨੇਹਵਾਲ ਦੀ ਬਾਇਓਪਿਕ ਦਾ ਫਰਸਟ ਲੁੱਕ ਆਊਟ, ਤਸਵੀਰ ਵਾਇਰਲ

parineeti chopra prep for the saina nehwal biopic
10 April, 2019 10:42:16 AM

ਮੁੰਬਈ (ਬਿਊਰੋ) : ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮ ਇੰਡਸਟਰੀ 'ਚ ਬਾਇਓਪਿਕ ਦਾ ਰੁਝਾਨ ਚੱਲ ਰਿਹਾ ਹੈ। ਇਨ੍ਹੀਂ ਦਿਨੀਂ ਬੈਡਮਿੰਟਨ ਪਲੇਅਰ ਸਾਇਨਾ ਨੇਹਵਾਲ ਦੀ ਬਾਇਓਪਿਕ ਦੀ ਤਿਆਰੀ ਹੋ ਰਹੀ ਹੈ, ਜਿਸ 'ਚ ਪਹਿਲਾਂ ਸ਼ਰਧਾ ਕਪੂਰ ਨੂੰ ਕਾਸਟ ਕੀਤਾ ਗਿਆ ਸੀ। ਹੁਣ ਇਸ ਬਾਇਓਪਿਕ 'ਚ ਸ਼ਰਧਾ ਦੀ ਥਾਂ ਪਰਿਣੀਤੀ ਚੋਪੜਾ ਨਜ਼ਰ ਆਵੇਗੀ, ਜੋ ਇਨ੍ਹੀਂ ਦਿਨੀਂ ਫਿਲਮ ਲਈ ਪੂਰੀ ਮਿਹਨਤ ਕਰਕੇ ਬੈਡਮਿੰਟਨ ਕੋਟ 'ਚ ਖੂਬ ਪਸੀਨਾ ਵਹਾਅ ਰਹੀ ਹੈ।

ਦੱਸ ਦਈਏ ਕਿ ਸਾਇਨਾ ਦੀ ਬਾਇਓਪਿਕ ਲਈ ਪਰੀਨੀਤੀ ਚੋਪੜਾ ਦਾ ਫਸਟ ਲੁੱਕ ਸਾਹਮਣੇ ਆਇਆ ਹੈ, ਜਿਸ 'ਚ ਉਹ ਬੈਡਮਿੰਟਨ ਕੋਟ 'ਚ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਵ੍ਹਾਈਟ ਟੀ-ਸ਼ਰਟ ਨਾਲ ਬਲੈਕ ਲੈਗਿੰਗ ਪਾਈ ਹੋਈ ਹੈ। ਤਸਵੀਰ 'ਚ ਉਸ ਕੋਲ ਕੌਕ ਤੇ ਰੈਕੇਟ ਵੀ ਰੱਖਿਆ ਹੋਇਆ ਹੈ। ਇਸ ਫਿਲਮ ਲਈ ਪਰਿਣੀਤੀ ਚੋਪੜਾ ਹਰ ਰੋਜ਼ ਦੋ ਘੰਟੇ ਸਾਇਨਾ ਦੇ ਮੈਚ ਦੀ ਫੁਟੇਜ਼ ਤੇ ਪਬਲਿਕ ਅਪੀਅਰੈਂਸ ਦੀ ਵੀਡੀਓ ਦੇਖਦੀ ਹੈ। ਪਰਿਣੀਤੀ ਨੇ ਇਸ ਤਸਵੀਰ ਨੂੰ ਖੁਦ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਫੈਨਜ਼ ਨੇ ਪਰਿਣੀਤੀ ਨੂੰ ਇਸ ਪ੍ਰੋਜੈਕਟ ਲਈ ਵਧਾਈ ਵੀ ਦੇ ਰਹੇ ਹਨ।


Tags: Parineeti ChopraSaina Nehwal BiopicBadmintonIshaqzaadeBollywood Celebrity

Edited By

Sunita

Sunita is News Editor at Jagbani.