FacebookTwitterg+Mail

ਨਵਰਾਜ ਹੰਸ ਦੇ ਗੀਤਾਂ ਦੀ ਦੀਵਾਨੀ ਹੈ ਬਾਲੀਵੁੱਡ ਦੀ ਇਹ ਖੂਬਸੂਰਤ ਬਾਲਾ (ਵੀਡੀਓ)

parineeti chopra sing punjabi song with singer navraj hans
05 June, 2019 10:56:51 AM

ਜਲੰਧਰ (ਬਿਊਰੋ) : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਪਰਿਣੀਤੀ ਚੋਪੜਾ ਹਮੇਸ਼ਾ ਹੀ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਆਪਣਾ ਮੁਰੀਦ ਬਣਾ ਹੀ ਲੈਂਦੀ ਹੈ। ਹਾਲ ਹੀ 'ਚ ਪਰਿਣੀਤੀ ਚੋਪੜਾ ਦੀ ਫਿਲਮ 'ਕੇਸਰੀ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਫਿਲਮ 'ਚ ਉਸ ਨਾਲ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨਜ਼ਰ ਆਏ ਸਨ। ਹਾਲ ਹੀ 'ਚ ਪਰਿਣੀਤੀ ਚੋਪੜਾ ਤੇ ਨਵਰਾਜ ਹੰਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿਸੇ ਪ੍ਰੋਗਰਾਮ 'ਚ ਦੌਰਾਨ ਦੀ ਹੈ। ਇਸ ਵੀਡੀਓ 'ਚ ਪਰਿਣੀਤੀ ਚੋਪੜਾ ਨੇ ਦੱਸਿਆ ''ਨਵਰਾਜ ਹੰਸ ਵੱਲੋਂ ਗਾਇਆ ਗੀਤ 'ਰੱਬਾ' ਮੇਰੇ ਪਸੰਦੀਦਾ ਗੀਤਾਂ 'ਚੋਂ ਇਕ ਹੈ। ਇਹ ਗੀਤ ਮੇਰਾ ਫੇਵਰਿਟ ਟੈਨ ਗੀਤਾਂ 'ਚੋਂ ਇਕ ਹੈ। ਜਦੋਂ ਮੈਂ ਉਦਾਸ ਹੁੰਦੀ ਹਾਂ ਜਾਂ ਮੈਨੂੰ ਰੋਂਣਾ ਆਉਂਦਾ ਹੈ ਤਾਂ ਮੈਂ 'ਰੱਬਾ' ਗੀਤ ਨੂੰ ਹੀ ਸੁਣਦੀ ਹਾਂ।'' ਪਰਿਣੀਤੀ ਨੇ ਕਿਹਾ ਕਿ ਨਵਰਾਜ ਹੰਸ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਇਸ ਤੋਂ ਇਲਾਵਾ 'ਰੱਬ' ਗੀਤ ਲਈ ਉਸ ਨੇ ਨਵਰਾਜ ਹੰਸ ਦੀ ਖੂਬ ਤਾਰੀਫ ਵੀ ਕੀਤੀ।


ਦੱਸ ਦਈਏ ਕਿ ਬਾਲੀਵੁੱਡ ਐਕਟਰ ਅਜੈ ਦੇਵਗਨ ਦੀ ਫਿਲਮ 'ਦੇ ਦੇ ਪਿਆਰ ਦੇ' 'ਚ ਨਵਰਾਜ ਹੰਸ ਦਾ ਗੀਤ 'ਵੱਡੀ ਸ਼ਰਾਬਣ' ਸੁਣਨ ਨੂੰ ਮਿਲਿਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ।


Tags: Navraj HansParineeti ChopraPunjabi SongRabbaVideoInstagramViralBollywood celebrity

Edited By

Sunita

Sunita is News Editor at Jagbani.