FacebookTwitterg+Mail

ਕੋਰੋਨਾ ਵਾਇਰਸ ਤੋਂ ਬਚਣ ਲਈ ਪਰਿਣੀਤੀ ਨੇ ਦਿੱਤੀ ਲੋਕਾਂ ਨੂੰ ਇਹ ਸਲਾਹ

parineeti chopra spreads awareness about coronavirus with a special post
13 March, 2020 12:41:54 PM

ਮੁੰਬਈ (ਬਿਊਰੋ) : ਚੀਨੀ ਵਾਇਰਸ ਦੇਸ਼ ਭਰ ਵਿਚ ਫੈਲ ਚੁੱਕਾ ਹੈ। ਸਰਕਾਰ ਦੁਆਰਾ ਹਰ ਕਿਸੇ ਨੂੰ ਇਸ ਜਾਨਲੇਵਾ ਵਾਇਰਸ ਤੋਂ ਬਚਣ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ। ਇਸ ਦਾ ਪ੍ਰਭਾਵ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਇਹ ਬਾਲੀਵੁੱਡ ਇੰਡਸਟਰੀ ਨੂੰ ਵੀ ਪ੍ਰਭਾਵਿਤ ਕਰਨ ਲੱਗਾ ਹੈ। ਵਾਇਰਸ ਤੋਂ ਬਚਣ ਲਈ 'ਤਖਤ', 'ਪ੍ਰਿਥਵੀਰਾਜ' ਅਤੇ ਸਲਮਾਨ ਖਾਨ ਦੀ ਫਿਲਮ 'ਰਾਧੇ : 'ਯੋਰ ਮੋਸਟ ਵਾਂਟੇਡ ਭਾਈ' ਜਿਹੀਆਂ ਫਿਲਮਾਂ ਦੀ ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ। ਉੱਥੇ ਹੀ ਪਰਿਣੀਤੀ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਬਾਰੇ ਲੰਮੀ-ਚੌੜੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਰਾਹੀਂ ਉਹ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦੇ ਰਹੀ ਹੈ। ਪਰਿਣੀਤੀ ਚੋਪੜਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਕ੍ਰਿਸਟੀਨਾ ਹਿਗਿੰਸ ਦੀ ਪੋਸਟ ਸ਼ੇਅਰ ਕੀਤੀ ਹੈ। ਪੋਸਟ 'ਚ ਕ੍ਰਿਸਟੀਨਾ ਨੇ ਕੋਰੋਨਾ ਵਾਇਰਸ ਬਾਰੇ ਸਾਰੇ ਲੋਕਾਂ ਨੂੰ ਸੁਚੇਤ ਕੀਤਾ। ਕ੍ਰਿਸਟੀਨ ਦੀ ਪੋਸਟ ਸ਼ੇਅਰ ਕਰਦਿਆਂ ਪਰਿਣੀਤੀ ਨੇ ਲਿਖਿਆ, ''ਓਵਰ ਕਾਨਫੀਡੈਂਸ ਹੋਣਾ ਬੰਦ ਕਰੋ ਅਤੇ ਇਸ ਨੂੰ ਪੜ੍ਹੋ। ਇਹ ਕਹਿਣਾ ਬੰਦ ਕਰੋ ਕਿ ਇਹ ਸਿਰਫ ਉਮਰਦਰਾਜ਼ ਲੋਕਾਂ 'ਤੇ ਅਸਰ ਕਰਦਾ ਹੈ।

ਇਹ ਸੋਚਣਾ ਬੰਦ ਕਰੋ ਕਿ ਤੁਸੀ ਜ਼ਿਆਦਾ ਸਮਾਰਟ ਹੋ ਕਿਉਂਕਿ ਤੁਸੀਂ ਨਹੀਂ ਹੋ। ਕੋਰੋਨਾ ਵਾਇਰਸ ਅਸਲ 'ਚ ਹੈ, ਜੋ ਰੁੱਕ ਨਹੀਂ ਰਿਹਾ ਹੈ। ਕ੍ਰਿਪਾ ਸਮਾਰਟ ਬਣੋ ਅਤੇ ਸੁਰੱਖਿਅਤ ਰਹੋ।'' ਪਰਿਣੀਤੀ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਦੀ ਨਵੀਂ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ 'ਚ ਪਰਿਣੀਤੀ ਦੇ ਅਪੋਜ਼ਿਟ ਅਰਜੁਨ ਕਪੂਰ ਨਜ਼ਰ ਆਉਣਗੇ। ਫਰਸਟ ਲੁਕ 'ਚ ਅਰਜੁਨ ਕਪੂਰ”ਅਤੇ”ਪਰਿਣੀਤੀ ਚੋਪੜਾ”ਦੇ ਕਰੈਕਟਰ ਨੂੰ ਇੰਟ੍ਰੋਡਿਯੂਸ ਕੀਤਾ ਸੀ।
Punjabi Bollywood Tadka


Tags: Parineeti ChopraCoronavirusSpecial PostInstagram Sandeep Aur Pinky FaraarArjun Kapoor

About The Author

sunita

sunita is content editor at Punjab Kesari