ਮੁੰਬਈ(ਬਿਊਰੋ)— ਸੀਜਨ ਦੀ ਸਰਪ੍ਰਾਈਜ਼ ਵੈਡਿੰਗ ਦੇ ਟਰੇਲਰ ਦੇ ਨਾਲ, ਯੋ ਯੋ ਹਨੀ ਸਿੰਘ ਦੇ ਗੀਤ 'ਖੜਕੇ ਗਲਾਸੀ' ਨੂੰ 'ਜਬਰੀਆ ਜੋੜੀ' ਲਈ ਰੀਕ੍ਰਿਏਟ ਕੀਤਾ ਗਿਆ। ਇਸ ਹਫਤੇ ਦੀ ਸ਼ੁਰੂਆਤ 'ਚ ਫਿਲਮ 'ਜਬਰੀਆ ਜੋੜੀ' ਨੇ ਆਪਣਾ ਟਰੇਲਰ ਲਾਂਚ ਕੀਤਾ ਸੀ ਅਤੇ ਟਰੇਲਰ 'ਚ ਦਰਸ਼ਕਾਂ ਨੂੰ ਯੋ ਯੋ ਹਨੀ ਸਿੰਘ ਦੇ ਕਲਾਸਿਕ ਪੰਜਾਬੀ ਨੰਬਰ ਦੀ ਝਲਕ ਦੇਖਣ ਨੂੰ ਮਿਲੀ ਅਤੇ ਇਸ ਨਵੇਂ ਮਿਕਸ ਨੂੰ ਮਜ਼ੇਦਾਰ ਟਚ ਦੇਣ ਲਈ ਕੂਲ ਅਤੇ ਦੇਸੀ ਅੰਦਾਜ਼ 'ਚ ਰੀਕ੍ਰਿਏਟ ਕੀਤਾ ਗਿਆ ਹੈ।
ਸੁਪਰਸਟਾਰ ਗਾਇਕ ਨੂੰ ਆਪਣੇ ਆਖਰੀ ਗੀਤ 'ਮੱਖਣਾ' ਲਈ ਸ਼ਾਨਦਾਰ ਪ੍ਰਤੀਕਿਰਿਆ ਪ੍ਰਾਪਤ ਹੋਈ ਸੀ ਅਤੇ ਹੁਣ ਗਾਇਕ ਆਪਣੇ ਅਗਲੇ ਰਿਲੀਜ਼ ਲਈ ਤਿਆਰ ਹੈ। ਯੋ ਯੋ ਹਨੀ ਸਿੰਘ ਆਪਣੇ ਚੰਗਾ ਕੰਮਾਂ ਨਾਲ ਸਮੇਂ-ਸਮੇਂ 'ਤੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨਾ ਬਖੂਬੀ ਜਾਣਦੇ ਹਨ। ਹਾਲ ਹੀ 'ਚ, ਯੋ ਯੋ ਹਨੀ ਸਿੰਘ ਨੇ ਆਪਣੇ ਚਾਰਟਬਸਟਰ ਗੀਤ 'ਦਿਲ ਚੋਰੀ' ਲਈ ਮੁੰਬਈ 'ਚ ਆਯੋਜਿਤ ਸੰਗੀਤ ਪੁਰਸਕਾਰ 'ਚ 'ਸਾਂਗ ਆਫ ਦਿ ਈਅਰ' ਦਾ ਇਨਾਮ ਜਿੱਤਿਆ ਸੀ।
ਸਾਲ 2018 ਯੋ ਯੋ ਹਨੀ ਸਿੰਘ ਲਈ ਇਕ ਸ਼ਾਨਦਾਰ ਸਾਲ ਰਿਹਾ ਹੈ, ਜਿਸ 'ਚ ਗਾਇਕ ਨੇ 'ਦਿਲ ਚੋਰੀ' ਅਤੇ 'ਛੋਟੇ ਛੋਟੇ ਪੈੱਗ', 'ਦਿਸ ਪਾਰਟੀ ਇਜ ਓਵਰ ਨਾਉ', 'ਰੰਗਤਾਰੀ' ਤੋਂ ਲੈ ਕੇ ਕਈ ਹੋਰ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਯੋ ਯੋ ਹਨੀ ਸਿੰਘ ਨੇ ਆਪਣੇ ਸੰਗੀਤ ਅਤੇ ਅਨੁਪਮ ਸ਼ੈਲੀ ਨਾਲ ਭਾਰਤੀ ਸੰਗੀਤ ਉਦਯੋਗ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਵਰਤਮਾਨ 'ਚ, ਯੋ ਯੋ ਹਨੀ ਸਿੰਘ ਆਪਣੇ ਅਗਲੇ ਗੀਤਾਂ ਲਈ ਤਿਆਰ ਹੋ ਰਹੇ ਹਨ, ਜਿਸ ਦਾ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।