FacebookTwitterg+Mail

ਤਾਂ ਇਸ ਵਜ੍ਹਾ ਕਰਕੇ 'ਲਾਈਫ ਇੰਨ ਮੈਟਰੋ-2' 'ਚੋਂ ਪਰਿਣੀਤੀ ਹੋਈ ਆਊਟ

parineeti chopra walks out of life in a metro sequel
30 October, 2018 09:59:22 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਹਾਲ ਹੀ 'ਚ ਫਿਲਮ 'ਨਮਸਤੇ ਇੰਗਲੈਂਡ' 'ਚ ਨਜ਼ਰ ਆਈ ਸੀ ਪਰ ਫਿਲਮ ਕੁਝ ਖਾਸ ਨਹੀਂ ਕਰ ਪਾਈ। ਇਸ ਦੇ ਨਾਲ ਖਬਰਾਂ ਸਨ ਕਿ ਪਰਿਣੀਤੀ ਜਲਦ ਹੀ 'ਲਾਈਫ ਇੰਨ ਮੈਟਰੋ' ਦੇ ਸੀਕਵਲ 'ਚ ਨਜ਼ਰ ਆਵੇਗੀ। ਇਸ ਨੂੰ ਲੈ ਕੇ ਹੁਣ ਖਬਰ ਆਈ ਹੈ ਕਿ ਉਹ ਹੁਣ ਇਸ ਸੀਕਵਲ ਫਿਲਮ ਦਾ ਹਿੱਸਾ ਨਹੀਂ ਹੈ। ਪਰਿਣੀਤੀ ਚੋਪੜਾ ਦਾ ਇਸ ਫਿਲਮ ਨੂੰ ਇਨਕਾਰ ਕਰਨ ਦਾ ਕਾਰਨ ਡੇਟਸ ਦੀ ਦਿੱਕਤ ਹੈ। ਪਰਿਣੀਤੀ ਅਜੇ ਅਕਸ਼ੇ ਕੁਮਾਰ ਦੀ ਫਿਲਮ 'ਕੇਸਰੀ' ਤੇ ਸਿਧਾਰਥ ਮਲਹੋਤਰਾ ਨਾਲ ਫਿਲਮ 'ਜਬਰੀਆ ਜੋੜੀ' 'ਚ ਨਜ਼ਰ ਆਉਣ ਵਾਲੀ ਹੈ।

'ਕੇਸਰੀ' ਦੇ ਸੈੱਟ 'ਤੇ ਅੱਗ ਲੱਗਣ ਕਾਰਨ ਫਿਲਮ ਦੀ ਸ਼ੂਟਿੰਗ ਰੁਕੀ ਹੋਈ ਸੀ, ਜੋ ਹੁਣ ਜਲਦ ਹੀ ਸ਼ੁਰੂ ਹੋ ਸਕਦੀ ਹੈ। 'ਕੇਸਰੀ' ਦੀ ਅਕਸ਼ੇ ਕੁਮਾਰ ਤੇ ਬਾਕੀ ਮੈਂਬਰਾਂ ਦੀ 15 ਦਿਨਾਂ ਦੀ ਸ਼ੂਟਿੰਗ ਬਾਕੀ ਹੈ। ਫਿਲਮ ਦੇ ਦੂਜੇ ਸ਼ੈਡਿਊਲ 'ਚ ਅਭਿਸ਼ੇਕ ਬੱਚਨ ਵੀ ਨਜ਼ਰ ਆਉਣਗੇ, ਜਿਨ੍ਹਾਂ ਨੇ ਆਪਣੇ ਹਿੱਸੇ ਦੀ ਸ਼ੂਟਿੰਗ ਕਰ ਲਈ ਹੈ। ਇਸ ਤੋਂ ਬਾਅਦ ਅਨੁਰਾਗ ਬਸੂ ਨੂੰ ਆਪਣੀ ਫਿਲਮ 'ਲਾਈਫ ਇੰਨ ਮੈਟਰੋ-2' ਲਈ ਜਿਨ੍ਹਾਂ ਤਾਰੀਖਾਂ ਦੀ ਲੋੜ ਸੀ, ਪਰਿਣੀਤੀ ਉਨ੍ਹਾਂ ਤਾਰੀਖਾਂ 'ਚ ਬਿਜ਼ੀ ਸੀ। ਹੁਣ ਦੇਖਦੇ ਹਾਂ ਕਿ ਪਰਿਣੀਤੀ ਤੋਂ ਬਾਅਦ ਹੁਣ ਫਿਲਮ 'ਚ ਕਿਸ ਐਕਟਰਸ ਦੀ ਐਂਟਰੀ ਹੁੰਦੀ ਹੈ।


Tags: Parineeti Chopra Life In A Metro Sequel Jabariya Jodi Kesari Sidharth Malhotra Akshay Kumar

Edited By

Sunita

Sunita is News Editor at Jagbani.