FacebookTwitterg+Mail

ਪੈਰਿਸ ਹਿਲਟਨ ਦੀ ਇਹ ਬੋਲਡ ਤਸਵੀਰਾ ਨੇ ਸੋਸ਼ਲ ਸਾਈਟ 'ਤੇ ਮਚਾਇਆ ਤਹਿਲਕਾ

paris hilton
20 January, 2017 04:01:22 PM

ਲਾਂਸ ਏਜਿੰਲਸ— ਅਮਰੀਕੀ ਟੀ. ਵੀ. ਅਭਿਨੇਤਰੀ ਪੈਰਿਸ ਹਿਲਟਨ ਕਈ ਮੈਗਜ਼ੀਨ ਦੀ ਕਵਰ ਗਰਲ ਬਣ ਚੁੱਕੀ ਹੈ। ਪੈਰਿਸ ਹਿਲਟਨ ਸੋਸ਼ਲ ਸਾਈਟ 'ਤੇ ਕਾਫੀ ਸਰਗਰਮ ਰਹਿੰਦੀ ਹੈ ਪਰ ਇਸ ਸਮੇਂ ਉਹ ਸੋਸ਼ਲ ਸਾਈਟ 'ਤੇ ਟ੍ਰੈਂਡ ਕਰ ਰਹੀ ਹੈ। ਸੋਸ਼ਲ ਸਾਈਟਸ 'ਤੇ ਉਸ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪੈਰਿਸ ਦਾ ਵੱਖਰਾ ਅੰਦਾਜ਼ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਹ ਸਾਰੀਆਂ ਤਸਵੀਰਾਂ ਵੱਖ-ਵੱਖ ਲੋਕੇਸ਼ਨਾਂ 'ਤੇ ਖਿਚਵਾਈਆਂ ਹਨ। ਇਨ੍ਹਾਂ ਤਸਵੀਰਾਂ 'ਚ ਪੈਰਿਸ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਪੈਰਿਸ ਦੀ ਗਿਣਤੀ ਹੌਟ ਸਿਤਾਰਿਆਂ 'ਚ ਕੀਤੀ ਜਾਂਦੀ ਹੈ। ਪੈਰਿਸ ਇਕ ਮਾਡਲ, ਗਾਇਕਾ, ਡੀ. ਜੇ. ਲੇਖਕ ਹੈ। ਪੈਰਿਸ ਹਮੇਸ਼ਾ ਆਪਣੇ ਦੋਸਤਾਂ ਨਾਲ ਵੋਕੇਸ਼ਨ 'ਤੇ ਜਾਂਦੀ ਰਹਿੰਦੀ ਹੈ। ਉਨ੍ਹਾਂ ਨੂੰ ਆਪਣੀ ਜ਼ਬਰਦਸਤ ਫੈਸ਼ਨ ਸੈਂਸ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਫੈਸ਼ਨ ਲੋਕਾਂ ਲਈ ਟ੍ਰੈਂਡੀ ਬਣ ਚੁੱਕਾ ਹੈ। ਉਨ੍ਹਾਂ ਨੇ 'ਵਿਸ਼ਮੈਨ', 'ਸਵੀਟੀ ਪਾਈ', 'ਦਿ ਕੈਟ ਇਨ ਦਿ ਹੈਟ', 'ਵਨ ਨਾਈਟ ਇਨ ਪੈਰਿਸ' ਹਾਊਸ ਆਫ ਵੈਕਸ' ਅਤੇ 'ਪੈਰਿਸ ਨੋਟ ਫਰਾਂਸ' ਸਮੇਤ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਪੈਰਿਸ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ 'ਤੇ ਤੁਸੀਂ ਮਾਰੋ ਇਕ ਨਜ਼ਰ।

Tags: ਪੈਰਿਸ ਹਿਲਟਨਬੋਲਡ ਤਸਵੀਰਾਂਵਾਇਰਲParis Hilton bold images viral