ਨਿਊਯਾਰਕ— ਅਮਰੀਕੀ ਟੀ. ਵੀ. ਕਲਾਕਾਰ, ਮਾਡਲ, ਨਿਰਮਾਤਾ ਅਤੇ ਗਾਇਕਾ ਪੈਰਿਸ ਹਿਲਟਨ ਹਮੇਸ਼ਾ ਆਪਣੀ ਡਰੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਬੀਤੇ ਐਤਵਾਰ ਪੈਰਿਸ ਹਿਲਟਨ ਹਾਲੀਵੁੱਡ ਬਿਊਟੀ ਐਵਾਰਡਜ਼ 'ਚ ਪਹੁੰਚੀ। ਇਸ ਮੌਕੇ 'ਤੇ ਡਿਜ਼ਾਈਨਰ ਅਗਸਤ ਗੇਟਟੀ ਦਾ ਮਿਲੀਅਨ ਡਾਲਰ ਕੁਲੈਕਸ਼ਨ ਪਾ ਕੇ ਪੈਰਿਸ ਸਮਾਰੋਹ 'ਚ ਪਹੁੰਚੀ। 36 ਸਾਲਾਂ ਦੀ ਪੈਰਿਸ ਨੇ ਇਥੇ 270 ਹਜ਼ਾਰ ਡਾਲਰ (ਲਗਭਗ 1.8 ਕਰੋੜ ਰੁਪਏ) ਦਾ ਸਿਲਵਰ ਗਾਊਨ ਪਾਇਆ ਸੀ। ਬੇਸ਼ੱਕ ਇਸ ਡਰੈੱਸ ਦਾ ਗਲਾ ਕਾਫੀ ਡੀਪ ਸੀ ਪਰ ਪੈਰਿਸ ਇਸ ਡਰੈੱਸ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। ਪੈਰਿਸ ਲਈ ਇਹ ਗਾਊਨ ਸੰਭਾਲ ਪਾਉਣਾ ਕਾਫੀ ਔਖਾ ਸੀ।
ਜ਼ਿਕਰਯੋਗ ਹੈ ਕਿ, ਮੀਡੀਆ ਨਾਲ ਰੂ-ਬੂ-ਰੂ ਹੋਈ ਪੈਰਿਸ ਇਸ ਲੋ-ਕਟ ਡਰੈੱਸ ਨੂੰ ਠੀਕ ਕਰਦੀ ਨਜ਼ਰ ਆਈ। ਪੈਰਿਸ ਵਾਰ-ਵਾਰ ਆਪਣੇ ਗਾਊਨ ਦੇ ਉਪਰਲੇ ਹਿੱਸੇ ਨੂੰ ਠੀਕ ਕਰਦੀ ਕਮਰੇ 'ਚ ਕੈਦ ਹੋਈ। ਇਨ੍ਹਾਂ ਹੀ ਨਹੀਂ ਪੈਰਿਸ ਦਾ ਗਾਊਨ ਉਸ ਦੀ ਹਾਈ ਹੀਲਸ (ਜੁੱਤੀ) 'ਚ ਫਸ ਗਿਆ ਸੀ, ਜਿਸ ਨੂੰ ਥੱਲੇ ਨੂੰ ਝੁੱਕ ਪੈਰਿਸ ਨੂੰ ਠੀਕ ਕਰਨਾ ਪਿਆ। ਪੈਰਿਸ ਸਿਰਫ ਮੀਡੀਆ ਨੂੰ ਢਾਈ ਮਿੰਟ ਮਿਲੀ, ਜਿਸ ਦੌਰਾਨ ਉਸ ਨੂੰ ਵਾਰ-ਵਾਰ ਸ਼ਰਮਿੰਦਾ ਹੋਣਾ ਪਿਆ।