FacebookTwitterg+Mail

ਨਵਾਂ ਪਿਆਰ ਪਾ ਕੇ ਬਹੁਤ ਖੁਸ਼ ਹੈ ਹਾਲੀਵੁੱਡ ਅਦਾਕਾਰਾ

paris hilton
02 January, 2018 10:06:30 AM

ਲਾਸ ਏਂਜਲਸ(ਬਿਊਰੋ)— ਸਮਾਜਿਕ ਹਸਤੀ ਅਤੇ ਸਾਬਕਾ ਰਿਐਲਿਟੀ ਸਟਾਰ ਪੈਰਿਸ ਹਿਲਟਨ ਨੇ ਅਭਿਨੇਤਾ-ਮਾਡਲ ਕ੍ਰਿਸ ਜਿਲਕਾ ਨਾਲ ਪਿਆਰ ਕਰਨ ਦਾ ਦਾਅਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਖੁਸ਼ ਹੋਣ ਦਾ ਨਵਾਂ ਕਾਰਨ ਮਿਲ ਗਿਆ ਹੈ। ਹਿਲਟਨ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਜਿਲਕਾ ਲਈ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਸ ਦੇ ਨਾਲ ਆਪਣੀ ਇਕ ਫੋਟੋ ਸਾਂਝੀ ਕਰਦੇ ਹੋਏ ਉਸ ਨੇ ਲਿਖਿਆ ਕਿ ਇਕ ਦਿਨ ਕੋਈ ਤੁਹਾਡੀ ਜ਼ਿੰਦਗੀ ਵਿਚ ਆਵੇਗਾ ਅਤੇ ਤੁਸੀਂ ਮਹਿਸੂਸ ਕਰੋਗੇ ਕਿ ਕਿਸੇ ਹੋਰ ਨਾਲ ਇੰਨਾ ਲਗਾਅ ਕਿਉਂ ਨਹੀਂ ਹੋਇਆ।

 

A post shared by Paris Hilton (@parishilton) on

ਮੈਂ ਬਿਲਕੁਲ ਨਹੀਂ ਸੋਚਿਆ ਸੀ ਕਿ ਮੈਨੂੰ ਲੱਖਾਂ ਸਾਲਾਂ ਵਿਚ ਵੀ ਆਪਣੇ ਲਈ ਇੰਨਾ ਸਹੀ ਕੋਈ ਮਿਲ ਜਾਵੇਗਾ। ਜੋ ਮੈਨੂੰ ਉਹ ਖੁਸ਼ੀ ਦੇ ਸਕੇ, ਜਿਸ ਦਾ ਮੈਂ ਸੁਪਨਾ ਦੇਖਿਆ ਸੀ। ਇਕ ਅਜਿਹਾ ਵਿਅਕਤੀ ਜੋ ਮੇਰੀ ਜ਼ਿੰਦਗੀ ਨੂੰ ਇੰਨਾ ਡੂੰਘਾਈ ਤੱਕ ਛੂਹ ਸਕੇ ਅਤੇ ਮੈਨੂੰ ਖੁਸ਼ੀ ਦਾ ਇਕ ਬਿਲਕੁਲ ਨਵਾਂ ਕਾਰਨ ਦੇ ਸਕੇ। ਹਿਲਟਨ ਅਤੇ ਜਿਲਕਾ ਇਕ ਆਸਕਰ ਪਾਰਟੀ ਦੌਰਾਨ 7 ਸਾਲ ਪਹਿਲਾਂ ਮਿਲੇ ਸਨ।


Tags: Chris ZylkaParis Hiltonਪੈਰਿਸ ਹਿਲਟਨ ਕ੍ਰਿਸ ਜਿਲਕਾ