FacebookTwitterg+Mail

ਪੈਰਿਸ ਹਿਲਟਨ ਦਾ ਟੁੱਟਿਆ ਵਿਆਹ, ਮੰਗੇਤਰ ਨੇ 14.50 ਕਰੋੜ ਰੁਪਏ ਦੀ ਰਿੰਗ ਮੰਗੀ ਵਾਪਸ

paris hilton and chris zylka
21 November, 2018 04:20:10 PM

ਨਵੀਂ ਦਿੱਲੀ(ਬਿਊਰੋ)- ਰਿਐਲਿਟੀ ਟੀ. ਵੀ. ਸਟਾਰ ਪੈਰਿਸ ਹਿਲਟਨ ਤੋਂ ਵੱਖ ਹੋਣ ਤੋਂ ਬਾਅਦ, ਕ੍ਰਿਸ ਜਿਲਕਾ ਆਪਣੀ 20 ਲੱਖ ਡਾਲਰ (ਤਕਰੀਬਨ 14 ਕਰੋੜ 50 ਲੱਖ ਰੁਪਏ) ਦੀ ਮੰਗਣੀ ਦੀ ਅੰਗੂਠੀ ਵਾਪਸ ਲੈਣਾ ਚਾਹੁੰਦੇ ਹਨ। ਖਬਰਾਂ ਮੁਤਾਬਕ, ਕ੍ਰਿਸ ਨੇ ਇਸ ਸਾਲ ਜਨਵਰੀ ’ਚ ਹੀਰੇ ਦੀ ਅੰਗੂਠੀ ਦੇ ਕੇ ਹਿਲਟਨ ਨੂੰ ਪ੍ਰਪੋਜ਼ ਕੀਤਾ ਸੀ ਪਰ ਹੁਣ ਦੋਵਾਂ ਦਾ ਰਿਸ਼ਤਾ ਖਤਮ ਹੋਣ ਤੋਂ ਬਾਅਗ ਉਹ ਅੰਗੂਠੀ ਵਾਪਸ ਲੈਣਾ ਚਾਹੁੰਦਾ ਹੈ।

 Punjabi Bollywood Tadka
ਕੈਲਫੋਰਨੀਆ ਕਾਨੂੰਨ ਦੇ ਤਹਿਤ ਜੇਕਰ ਮੰਗਣੀ ਟੁੱਟ ਜਾਂਦੀ ਹੈ ਤਾਂ ਅੰਗੂਠੀ ਵਾਪਸ ਮਿਲ ਜਾਂਦੀ ਹੈ। ਹਿਟਲਨ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਮਰਲਿਨ ਮੁਨਰੋ ਦਾ ਕਥਨ ਲਿਖ ਕੇ ਆਪਣੇ ਮੰਗੇਤਰ ਤੋਂ ਵੱਖ ਹੋਣ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਲਿਖਿਆ, ‘‘ਮੇਰਾ ਮੰਨਣਾ ਹੈ ਕਿ ਹਰ ਚੀਜ਼ ਦਾ ਇਕ ਕਾਰਨ ਹੁੰਦਾ ਹੈ। ਲੋਕ ਬਦਲਦੇ ਹਨ ਤਾਂਕਿ ਤੁਸੀਂ ਅੱਗੇ ਵਧਣਾ ਸਿੱਖ ਸਕੋ। ਚੀਜ਼ਾਂ ਗਲਤ ਹੋ ਜਾਂਦੀਆਂ ਹਨ ਤਾਂਕਿ ਜਦੋਂ ਉਹ ਸਹੀਂ ਹੋਣ ਤਾਂਕਿ ਉਨ੍ਹਾਂ ਦੀ ਤਾਰੀਫ ਕਰਨ।’’

Punjabi Bollywood Tadka


Tags: Paris Hilton Chris Zylka Engagement Ring 20 Carat Sparkler Close Relationship Hollywood Celebrity

Edited By

Sunita

Sunita is News Editor at Jagbani.