FacebookTwitterg+Mail

'ਪਰਮਾਣੂ' ਦੀ ਰਿਲੀਜ਼ ਡੇਟ 'ਚ ਫਿਰ ਕੀਤਾ ਗਿਆ ਬਦਲਾਅ

parmanu
25 April, 2018 07:21:24 PM

ਮੁੰਬਈ (ਬਿਊਰੋ)— ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਪਰਮਾਣੂ' ਦੀ ਰਿਲੀਜ਼ ਡੇਟ 'ਚ ਇਕ ਵਾਰ ਫਿਰ ਬਦਲਾਅ ਹੋ ਗਿਆ ਹੈ। ਆਖਰੀ ਵਾਰ ਖੁਦ ਜੌਨ ਅਬ੍ਰਾਹਮ ਨੇ ਇਸ ਫਿਲਮ ਦੀ ਰਿਲੀਜ਼ ਡੇਟ 4 ਮਈ ਦਾ ਐਲਾਨ ਕੀਤਾ ਪਰ ਹੁਣ ਲੱਗ ਰਿਹਾ ਹੈ ਕਿ ਫਿਲਮ 'ਤੇ ਗ੍ਰਹਿ ਲੱਗਾ ਹੋਇਆ ਹੈ। ਹਾਲ ਹੀ 'ਚ ਪ੍ਰੋਡਕਸ਼ਨ ਟੀਮ ਨੇ ਟਵੀਟ ਰਾਹੀਂ ਪੋਸਟਰ ਸ਼ੇਅਰ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਹੈ। ਫਿਲਮ ਦੇ ਇਸ ਨਵੇਂ ਪੋਸਟਰ 'ਚ 25 ਮਈ ਨੂੰ ਰਿਲੀਜ਼ ਹੋਣ ਦੀ ਜਾਣਕਾਰੀ ਹੈ।
ਇਸ ਤੋਂ ਪਹਿਲਾਂ ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਜੌਨ ਅਬ੍ਰਾਹਮ ਨੇ ਟਵੀਟ ਕਰਕੇ ਕਿਹਾ ਸੀ, ''ਮਿਸ਼ਨ ਲਈ ਕਾਊਂਟ ਡਾਊਨ ਸ਼ੁਰੂ ਹੋ ਗਿਆ ਹੈ, ਦੇਸ਼ ਭਗਤੀ ਅਤੇ ਮਾਣ ਦੀ ਇਕ ਦਿਲਚਸਪ ਯਾਤਰਾ 4 ਮਈ ਨੂੰ ਸ਼ੁਰੂ ਹੋਵੇਗੀ। ਇਸ ਫਿਲਮ ਦੀ ਰਿਲੀਜ਼ 'ਚ ਅਜੇ 1 ਮਹੀਨੇ ਦਾ ਸਮਾਂ ਬਾਕੀ ਹੈ। ਅਜਿਹਾ 5ਵੀਂ ਵਾਰ ਹੈ ਜਦੋਂ ਫਿਲਮ 'ਚ ਰਿਲੀਜ਼ ਡੇਟ 'ਚ ਬਦਲਾਅ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਜੌਨ ਅਬ੍ਰਾਹਮ ਨਾਲ ਲੀਡ ਅਭਿਨੇਤਰੀ ਦੇ ਤੌਰ 'ਤੇ ਡਾਇਨਾ ਪੇਂਟੀ ਅਹਿਮ ਭੂਮਿਕਾ ਨਿਭਾਅ ਰਹੀ ਹੈ । ਜੌਨ-ਡਾਇਨਾ ਤੋਂ ਇਲਾਵਾ ਫਿਲਮ 'ਚ ਅਭਿਨੇਤਾ ਬੋਮਨ ਈਰਾਨੀ ਵੀ ਦਿਖਾਈ ਦੇਣਗੇ। ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ। 'ਪਰਮਾਣੂ' ਨੂੰ ਲਿਖਣ ਵਾਲੇ ਲੇਖਕ ਸੈਵਿਨ ਕਦਰੋਸ ਅਤੇ ਸੰਯੂਕਤਾ ਸ਼ੇਖ ਨੇ ਇਸ ਤੋਂ ਪਹਿਲਾਂ ਫਿਲਮ 'ਨੀਰਜ਼ਾ' ਦੀ ਸਕ੍ਰਿਪਟ ਲਿਖੀ ਹੈ। ਫਿਲਮ ਨੂੰ ਮਿਊਜ਼ਿਕ ਡਾਇਰੈਕਟਰ ਸਚਿਨ-ਜਿਗਰ ਦੇਣਗੇ । John


Tags: John Abraham Diana Penty Boman Irani Parmanu Release Date Hindi Film

Edited By

Kapil Kumar

Kapil Kumar is News Editor at Jagbani.