FacebookTwitterg+Mail

Box Office : ਵੀਕੈਂਡ ਤੋਂ ਬਾਅਦ 'ਪਰਮਾਣੂ' ਦਾ ਅਸਰ ਹੋਇਆ ਘੱਟ, ਜਾਣੋ ਕਲੈਕਸ਼ਨ

parmanu
29 May, 2018 01:16:40 PM

ਮੁੰਬਈ (ਬਿਊਰੋ)— ਪਿਛਲੇ ਹਫਤੇ ਸਿਨੇਮਘਰਾਂ 'ਚ ਰਿਲੀਜ਼ ਹੋਈ ਫਿਲਮ 'ਪਰਮਾਣੂ' ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਖੂਬ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ਨੂੰ ਬਾਕਸ ਆਫਿਸ 'ਤੇ ਪਹਿਲੇ ਵੀਕੈਂਡ 'ਚ ਸ਼ਾਨਦਾਰ ਓਪਨਿੰਗ ਮਿਲੀ ਹੈ। ਜੌਨ ਅਬ੍ਰਾਹਮ ਦੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁੱਕਰਵਾਰ 4.82 ਕਰੋੜ, ਦੂਜੇ ਦਿਨ ਸ਼ਨੀਵਾਰ 7.64 ਕਰੋੜ, ਤੀਜੇ ਦਿਨ ਐਤਵਾਰ 8.32 ਕਰੋੜ ਅਤੇ ਚੋਥੇ ਦਿਨ ਸੋਮਵਾਰ 4.10 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 4 ਦਿਨਾਂ 'ਚ 24.88 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਹਿਸਾਬ ਨਾਲ ਵੀਕੈਂਡ ਤੋਂ ਬਾਅਦ ਫਿਲਮ ਦੀ ਕਮਾਈ 'ਚ ਚੌਥੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ।ਫਿਲਮ ਦੀ ਕਮਾਈ ਦੇ ਅੰਕੜੇ ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਜ਼ਿਕਰਯੋਗ ਹੈ ਕਿ ਪਰਮਾਣੂ ਪਰੀਖਣ 'ਤੇ ਆਧਾਰਿਤ ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ। ਫਿਲਮ 'ਚ ਜੌਨ ਅਬ੍ਰਾਹਮ, ਬੋਮਨ ਈਰਾਨੀ, ਡਾਇਨਾ ਪੇਂਟੀ, ਵਿਕਾਸ ਕੁਮਾਰ, ਅਨੁਜਾ ਸਾਠੇ ਅਤੇ ਦਰਸ਼ਨ ਪਾਂਡੇ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 45 ਕਰੋੜ ਹੈ। ਉੱਥੇ ਹੀ ਇਸ ਫਿਲਮ ਨੂੰ ਕਰੀਬ 1,935 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: John Abraham Diana Penty Boman Irani Parmanu Box Office Hindi Film

Edited By

Kapil Kumar

Kapil Kumar is News Editor at Jagbani.