FacebookTwitterg+Mail

Box Office : ਚੌਥੇ ਹਫਤੇ ਜਾਰੀ ਰਿਹੈ 'ਪਰਮਾਣੂ' ਦੀ ਕਮਾਈ ਦਾ ਸਿਲਸਿਲਾ, ਜਾਣੋ ਕਲੈਕਸ਼ਨ

parmanu
19 June, 2018 07:15:40 PM

ਮੁੰਬਈ (ਬਿਊਰੋ)— ਜੌਨ ਅਬ੍ਰਾਹਮ ਅਤੇ ਡਾਇਨਾ ਪੇਂਟੀ ਸਟਾਰਰ ਫਿਲਮ 'ਪਰਮਾਣੂ' ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਖੂਬ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਕਮਾਈ ਦਾ ਸਿਲਸਿਲਾ ਚੌਥੇ ਵੀ ਜਾਰੀ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੌਥੇ ਹਫਤੇ ਸ਼ੁੱਕਰਵਾਰ 36 ਲੱਖ, ਸ਼ਨੀਵਾਰ 83 ਲੱਖ, ਐਤਵਾਰ 86 ਲੱਖ, ਸੋਮਵਾਰ 38 ਲੱਖ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਹੁਣ ਤੱਕ 61.29 ਕਰੋੜ ਦਾ ਕਾਰੋਬਾਰ ਕਰ ਲਿਆ ਹੈ।ਫਿਲਮ ਦੀ ਕਮਾਈ ਦੇ ਅੰਕੜੇ ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਜ਼ਿਕਰਯੋਗ ਹੈ ਕਿ ਪਰਮਾਣੂ ਪਰੀਖਣ 'ਤੇ ਆਧਾਰਿਤ ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ। ਫਿਲਮ 'ਚ ਜੌਨ ਅਬ੍ਰਾਹਮ, ਬੋਮਨ ਈਰਾਨੀ, ਡਾਇਨਾ ਪੇਂਟੀ, ਵਿਕਾਸ ਕੁਮਾਰ, ਅਨੁਜਾ ਸਾਠੇ ਅਤੇ ਦਰਸ਼ਨ ਪਾਂਡੇ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 45 ਕਰੋੜ ਹੈ। ਉੱਥੇ ਹੀ ਇਸ ਫਿਲਮ ਨੂੰ ਕਰੀਬ 1,935 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: John Abraham Diana Penty Boman Irani Parmanu Box Office Hindi Film

Edited By

Kapil Kumar

Kapil Kumar is News Editor at Jagbani.