FacebookTwitterg+Mail

B'Day Spl: ਬੇਹੱਦ ਦਿਲਚਸਪ ਹੈ ਪਰਮੀਤ ਤੇ ਅਰਚਨਾ ਦੀ ਲਵਸਟੋਰੀ

parmeet sethi birthday
14 October, 2019 11:18:41 AM

ਮੁੰਬਈ(ਬਿਊਰੋ)- ਐਕਟਰ, ਡਾਇਰੈਕਟਰ, ਰਾਇਟਰ ਅਤੇ ਪ੍ਰੋਡਿਊਸਰ ਪਰਮੀਤ ਸੇਠੀ ਦਾ ਅੱਜ ਜਨਮਦਿਨ ਹੈ। ਫਿਲਮ ‘ਦਿਲਵਾਲੇ ਦੁਲਹਨੀਆ ਲੈ ਜਾਂਏਗੇ’ ਨਾਲ ਪਛਾਣ ਬਣਾਉਣ ਵਾਲੇ ਪਰਮੀਤ ਨੇ ਕਈ ਫਿਲਮਾਂ ਵਿਚ ਕੰਮ ਕੀਤਾ ਹੈ ।  ਸਾਲ 1992 ਵਿਚ ਪਰਮੀਤ ਨੇ ਅਰਚਨਾ ਪੂਰਨ ਸਿੰਘ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਨੂੰ 27 ਸਾਲ ਹੋ ਚੁੱਕੇ ਹਨ। ਇਨ੍ਹਾਂ ਦੋਵਾਂ ਦਾ ਰਿਸ਼ਤਾ ਅੱਜ ਵੀ ਓਨਾ ਹੀ ਮਜ਼ਬੂਤ ਹੈ, ਜਿਨ੍ਹਾਂ ਕਿ ਪਹਿਲਾਂ ਸੀ। ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਅਰਚਨਾ ਨੇ ਪਰਮੀਤ ਨਾਲ ਦੂਜਾ ਵਿਆਹ ਕੀਤਾ ਹੈ। ਪਰਮੀਤ ਨਾਲ ਅਰਚਨਾ ਦੀ ਲਵ ਸਟੋਰੀ ਇਕ ਇਵੈਂਟ ਦੌਰਾਨ ਸ਼ੁਰੂ ਹੋਈ ਸੀ।
Punjabi Bollywood Tadka
ਇਸ ਦੌਰਾਨ ਦੋਵੇਂ ਇਕ-ਦੂਜੇ ਦੇ ਪਿਆਰ ਵਿਚ ਇਸ ਕਦਰ ਡੁੱਬ ਗਏ ਸਨ ਕਿ ਇਹ ਰਿਸ਼ਤਾ ਸੱਤ ਜਨਮਾਂ ਲਈ ਬਣ ਗਿਆ। ਰਿਪੋਰਟ ਮੁਤਾਬਕ ਅਰਚਨਾ ਪਰਮੀਤ ਦੇ ਗੁੱਡ ਲੁੱਕਸ ’ਤੇ ਦਿਲ ਹਾਰ ਬੈਠੀ ਤਾਂ ਉਥੇ ਹੀ ਪਰਮੀਤ ਅਰਚਨਾ ਦੀ ਸੁੰਦਰਤਾ ਅਤੇ ਵਿਚਾਰਾਂ ਦੀ ਸਪਸ਼ਟਤਾ ’ਤੇ ਦਿਲ ਦੇ ਬੈਠੇ।
Punjabi Bollywood Tadka
ਇਕ-ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰਨ ਤੋਂ ਬਾਅਦ ਪਰਮੀਤ ਅਤੇ ਅਰਚਨਾ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿਚ ਜਾਣ ਦਾ ਫੈਸਲਾ ਲਿਆ। ਜਿਸ ਸਮੇਂ ਇਨ੍ਹਾਂ ਦੋਵਾਂ ਨੇ ਇਹ ਫੈਸਲਾ ਲਿਆ ਸੀ, ਉਸ ਸਮੇਂ ਦੋਵਾਂ ਦਾ ਇਸ ਤਰ੍ਹਾਂ ਵਿਆਹ ਦੇ ਪਹਿਲੇ ਇਕੱਠੇ ਰਹਿਣਾ ਖੁਦ ਵਿਚ ਬਹੁਤ ਵੱਡੀ ਗੱਲ ਸੀ। ਕੁਝ ਸਮੇਂ ਤੱਕ ਇਸ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਤੋਂ ਬਾਅਦ ਦੋਵਾਂ ਨੇ 30 ਜੂਨ, 1992 ਵਿਚ ਵਿਆਹ ਕਰਵਾ ਲਿਆ।
Punjabi Bollywood Tadka
ਵਿਆਹ ਦੇ ਕਈ ਸਾਲ ਬਾਅਦ ਅਰਚਨਾ ਨੇ ਇਕ ਇੰਟਰਵਿਯੂ ਵਿਚ ਕਿਹਾ,‘‘ਵਿਆਹ ਇਕ ਨਾਮ ਹੈ ਜੋ ਕਿਸੇ ਰਿਲੇਸ਼ਨਸ਼ਿਪ ਨੂੰ ਮਿਲਦਾ ਹੈ। ਇਹ ਇਕ ਪਿਆਰ ਦਾ ਬੰਧਨ ਹੈ, ਜਿਸ ਵਿਚ ਦੋ ਲੋਕ ਇਕ-ਦੂਜੇ ਲਈ ਸਭ ਕੁਝ ਕਰ ਸਕਦੇ ਹਨ। ਜਦੋਂ ਅਸੀਂ ਦੋਵਾਂ ਨੇ ਲਿਵ-ਇਨ ਵਿਚ ਜਾਣ ਦਾ ਫੈਸਲਾ ਲਿਆ ਸੀ ਤਾਂ ਅਸੀਂ ਦੋਵੇਂ ਇਕ-ਦੂਜੇ ਦੇ ਨਾਲ ਖੜੇ ਸਨ। ਆਪਣੇ ਬੱਚਿਆਂ ਨੂੰ ਇਕ ਪਛਾਣ ਦੇਣ ਲਈ ਅਸੀਂ ਵਿਆਹ ਕਰਨ ਦਾ ਫੈਸਲਾ ਕੀਤਾ।’’
Punjabi Bollywood Tadka
ਅਰਚਨਾ ਨੇ ਅੱਗੇ ਕਿਹਾ ਸੀ,‘‘ਅਸੀਂ ਲੋਕ ਅੱਜ ਵੀ ਦੋਸਤ ਹਾਂ। ਵਿਆਹ ਨੂੰ 15 ਸਾਲ ਹੋ ਗਏ ਹਨ ਪਰ ਅਸੀਂ ਲੋਕ ਲਵ ਬਰਡ ਹਾਂ। ਵਿਆਹ ਨੇ ਸਾਡੇ ਰਿਸ਼ਤੇ ਨੂੰ ਬਿਲਕੁੱਲ ਵੀ ਨਹੀਂ ਬਦਲਾ। ਅਸੀਂ ਲੋਕ ਅੱਜ ਵੀ ਦੋਸਤਾਂ ਦੀ ਤਰ੍ਹਾਂ ਲੜਦੇ ਹਾਂ ਅਤੇ ਤੁਰੰਤ ਸਭ ਕੁਝ ਭੁੱਲ ਜਾਂਦੇ ਹਾਂ। ਕਾਗਜ ਦੇ ਕੁਝ ਟੁਕੜੇ ਸਾਡੇ ਲੋਕਾਂ ਦੇ ਰਿਸ਼ਤੇ ਵਿਚ ਬਦਲਾਅ ਨਹੀਂ ਲਿਆ ਸਕਦੇ।’’
Punjabi Bollywood Tadka


Tags: Parmeet SethiHappy BirthdayDilwale Dulhania Le JayengeRustomArchana Puran Singh

About The Author

manju bala

manju bala is content editor at Punjab Kesari