FacebookTwitterg+Mail

ਪਰਮੀਸ਼ ਵਰਮਾ ਦੇ ਗਾਣਿਆਂ 'ਤੇ ਝੂਮੇ ਜਲੰਧਰ ਵਾਲੇ (ਵੀਡੀਓ)

parmish verma
03 February, 2019 03:20:41 PM

ਜਲੰਧਰ (ਬਿਊਰੋ) : 'ਟੌਹਰ ਨਾਲ ਛੜਾ', 'ਗਾਲ ਨੀ ਕੱਢਣੀ', 'ਰੋਂਦੀ', 'ਲੈ ਚੱਕ ਮੈਂ ਆ ਗਿਆ', 'ਕੱਚੇ ਪੱਕੇ' ਤੇ 'ਚਿੜੀ ਉੱਡ ਕਾਂ ਉੱਡ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਗਾਇਕ, ਐਕਟਰ ਤੇ ਡਰੈਕਟਰ ਪਰਮੀਸ਼ ਵਰਮਾ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੀ ਰਹਿੰਦੇ ਹਨ। ਬੀਤੇ ਦਿਨੀਂ ਪਰਮੀਸ਼ ਵਰਮਾ ਜਲੰਧਰ ਦੇ ਪੇਡਲਰਜ਼ ਰੈਸਟੋਰੈਂਟ 'ਚ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਆਪਣੇ ਸੁਪਰਹਿੱਟ ਗੀਤਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਪਰਮੀਸ਼ ਵਰਮਾ ਨੇ ਆਪਣੇ ਕਈ ਸੁਪਰਹਿੱਟ ਨੂੰ ਲਾਈਵ ਸੁਣਿਆ। ਇਸ ਲਾਈਵ ਸ਼ੋਅ ਦੌਰਾਨ ਪੇਡਲਰਜ਼ ਰੈਸਟੋਰੈਂਟ 'ਚ ਲੋਕਾਂ ਦੀ ਖੂਬ ਭੀੜ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਪਰਮੀਸ਼ ਨੇ ਆਪਣੇ ਫੈਨਜ਼ ਨਾਲ ਕਈ ਗੱਲਾਂ ਵੀ ਸ਼ੇਅਰ ਕੀਤੀਆਂ। ਲੋਕਾਂ ਨੇ ਵੀ ਪਰਮੀਸ਼ ਵਰਮਾ ਦੇ ਗੀਤਾਂ 'ਤੇ ਖੂਬ ਮਸਤੀ ਕੀਤੀ। 


ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਐਕਟਰ ਹਨ। ਪਰਮੀਸ਼ ਵਰਮਾ ਨੇ ਗੀਤਾਂ ਤੋਂ ਇਲਾਵਾ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਉਨ੍ਹਾਂ ਦੇ ਗੀਤਾਂ ਨੂੰ ਹਮੇਸ਼ਾ ਹੀ ਲੋਕਾਂ ਵਲੋਂ ਰੱਜਵਾਂ ਪਿਆਰ ਮਿਲਦਾ ਹੈ। ਅਦਾਕਾਰੀ ਤੇ ਸੁਰੀਲੀ ਗਾਇਕੀ ਨਾਲ ਪਰਮੀਸ਼ ਵਰਮਾ ਨੇ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਹਾਸਲ ਕਰ ਲਈ ਹੈ।


Tags: Parmish Verma Peddlers Jalandhar Live Show Sab Fade Jange Kache Pakke Yaar Rondi Jalandhar

Edited By

Sunita

Sunita is News Editor at Jagbani.