ਜਲੰਧਰ— ਪੰਜਾਬੀ ਮਸ਼ਹੂਰ ਪਰਮੀਸ਼ ਵਰਮਾ ਨੇ ਪਹਿਲਾ ਅਸਿਸਟੈਂਟ ਡਾਇਰੈਕਟਰ ਤੇ ਫੇਰ ਮਾਡਲਿੰਗ ਅਤੇ ਡਾਇਰੈਕਟਰ ਵਜੋਂ ਆਪਣੇ ਆਪ ਨੂੰ ਸਾਬਿਤ ਕੀਤਾ। ਪਰਮੀਸ਼ ਵਰਮਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਪੰਜਾਬੀ ਡਾਇਰੈਕਟਰ ਜਸ਼ਨ ਨੰਨੜ ਦੇ ਗੀਤਾਂ 'ਚ ਮਾਡਲਿੰਗ ਤੋਂ ਕੀਤੀ ਅਤੇ ਫਿਰ ਪਰਮੀਸ਼ ਖੁਦ ਆਪ ਡਾਇਰੈਕਸ਼ਨ ਦੇ ਕੰਮ 'ਚ ਆ ਗਿਆ। ਪਰਮੀਸ਼ ਵਰਮਾ ਦਾ ਪਹਿਲਾ ਡਾਇਰੈਕਟਡ ਗੀਤ ਗਾਇਕ ਨਿੰਜਾ ਦਾ 'ਠੋਕਦਾ ਰਿਹਾ' ਸੀ। ਇਸ ਗੀਤ ਨਾਲ ਪਰਮੀਸ਼ ਅਤੇ ਨਿੰਜਾ ਨੂੰ ਕਾਫੀ ਪ੍ਰਸਿੱਧੀ ਮਿਲੀ। ਹੁਣ ਪਰਮੀਸ਼ ਵਰਮਾ ਮਾਡਲਿੰਗ ਅਤੇ ਡਾਇਰੈਕਟਰ ਤੋਂ ਬਾਅਦ ਅਭਿਨੇਤਾ ਬਣ ਚੁੱਕੇ ਹਨ । ਪਰਮੀਸ਼ ਵਰਮਾ ਬਹੁਤ ਜਲਦ ਆਪਣੀ ਪਲੇਠੀ ਫਿਲਮ 'ਰੌਕੀ ਮੈਂਟਲ' 'ਚ ਨਜ਼ਰ ਆਉਣ ਜਾ ਰਹੇ ਹਨ। ਇਸ ਫਿਲਮ 'ਚ ਪਰਮੀਸ਼ ਵਰਮਾ ਲੀਡ ਭੂਮਿਕਾ 'ਚ ਹਨ। ਪਰਮੀਸ਼ ਨਾਲ ਫਿਲਮ 'ਚ ਮੁੱਖ ਭੂਮਿਕਾ 'ਚ ਤਨੂੰ ਕੌਰ ਗਿੱਲ ਹੈ। ਪਰਮੀਸ਼ ਵਰਮਾ ਦੀ ਇਹ ਫਿਲਮ ਅਗਸਤ 'ਚ ਰਿਲੀਜ਼ ਹੋਣ ਜਾ ਰਹੀ।
ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਪਰਮੀਸ਼ ਵਰਮਾ ਦੀ ਪਲੇਠੀ ਫਿਲਮ 'ਰੌਕੀ ਮੈਂਟਲ' ਨੂੰ ਵਿਕਰਮ ਥੌਹਰੀ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਵੀ ਵਿਕਰਮ ਥੌਹਰੀ ਅਤੇ ਸੰਜੇ ਸੈਣੀ ਦੁਆਰਾ ਲਿਖੀ ਗਈ ਹੈ। ਫਿਲਮ 'ਚ ਪਰਮੀਸ਼ ਤੋਂ ਇਲਾਵਾ ਦਰਸ਼ਨ ਔਲਖ , ਜਗਜੀਤ ਸੰਧੂ , ਕਨਿਕਾ ਮਾਨ ਅਤੇ ਮਹਾਬੀਰ ਭੁੱਲਰ ਵੀ ਲੀਡ ਰੋਲ 'ਚ ਹਨ। ਇਸ ਫਿਲਮ ਲਈ ਗੀਤ ਸ਼ੈਰੀ ਮਾਨ, ਨਿੰਜਾ, ਦਿਲਪ੍ਰੀਤ ਢਿੱਲੋਂ ਅਤੇ ਮਨਜੀਤ ਸਹੋਤਾ ਦੁਆਰਾ ਗਾਏ ਗਏ ਹਨ। 'ਰੌਕੀ ਮੈਂਟਲ' ਦੇ ਟੀਜ਼ਰ ਨੂੰ ਰਿਲੀਜ਼ ਹੋਏ ਹਾਲੇ ਕੁਝ ਹੀ ਦਿਨ ਹੋਇਆ ਹੈ ਅਤੇ ਟੀਜ਼ਰ ਯੂਟਿਊਬ ਟਰੈਡਿੰਗ 'ਤੇ ਪਹਿਲੇ ਨੰਬਰ 'ਤੇ ਚੱਲ ਰਿਹਾ ਹੈ। ਪਰਮੀਸ਼ ਵਰਮਾ ਦੀ ਫਿਲਮ 'ਰੌਕੀ ਮੈਂਟਲ' 18 ਅਗਸਤ 2017 ਨੂੰ ਰਿਲੀਜ਼ ਹੋਵੇਗੀ।