FacebookTwitterg+Mail

ਪਰਮੀਸ਼ ਵਰਮਾ ਦਾ ਖੁਲਾਸਾ, ਫਿਰੌਤੀ ਕਰਕੇ ਹੋਇਆ ਸੀ ਹਮਲਾ

parmish verma
14 May, 2018 02:11:42 PM

ਜਲੰਧਰ (ਬਿਊਰੋ)— ਮਸ਼ਹੂਰ ਵੀਡੀਓ ਡਾਇਰੈਕਟਰ, ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਬੀਤੇ ਦਿਨੀਂ 13 ਅਪ੍ਰੈਲ ਨੂੰ ਆਪਣੇ 'ਤੇ ਹੋਏ ਜਾਨਲੇਵਾ ਹਮਲੇ ਦਾ ਖੁਲਾਸਾ ਅੱਜ ਇਕ ਮਹੀਨੇ ਬਾਅਦ ਕੀਤਾ ਹੈ। ਹਾਲ ਹੀ 'ਚ ਪਰਮੀਸ਼ ਵਰਮਾ ਨੇ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਬੀਤੇ ਦਿਨੀਂ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਵਲੋਂ ਮੇਰੇ 'ਤੇ ਹੋਇਆ ਹਮਲਾ ਇਕ ਫਿਰੌਤੀ ਦਾ ਮਾਮਲਾ ਸੀ।

ਮੇਰਾ ਕਿਸੇ ਨਾਲ ਵੀ ਪੁਰਾਣਾ ਸਰੋਕਾਰ, ਰਿਸ਼ਤਾ ਜਾਂ ਰੰਜਿਸ਼ ਨਹੀਂ ਹੈ। ਮੈਂ ਬੇਨਤੀ ਕਰਦਾ ਹਾਂ ਕਿ ਕਿਸੇ ਦੇ ਪਰਿਵਾਰ ਨੂੰ ਇਸ ਮਾਮਲੇ 'ਚ ਨਾ ਜੋੜਿਆ ਜਾਵੇ। ਪਰਿਵਾਰ ਸਭ ਦੇ ਇਕੋ ਜਿਹੇ ਹੁੰਦੇ ਹਨ।

ਦੱਸਣਯੋਗ ਹੈ ਕਿ 13 ਅਪ੍ਰੈਲ ਦੀ ਦੇਰ ਰਾਤ ਪਰਮੀਸ਼ ਵਰਮਾ 'ਤੇ ਗੈਂਗਸਟਰਾਂ ਨੇ ਉਸ ਵੇਲੇ ਹਮਲਾ ਕਰ ਦਿੱਤਾ ਸੀ ਜਦੋਂ ਉਹ ਪ੍ਰੋਗਰਾਮ ਕਰਕੇ ਵਾਪਸ ਆ ਰਹੇ ਸਨ। ਇਸ ਦੌਰਾਨ ਸੈਕਟਰ-91 ਵਿਚ ਉਨ੍ਹਾਂ 'ਤੇ ਗੈਂਗਸਟਰਾਂ ਵਲੋਂ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿਚ ਪਰਮੀਸ਼ ਵਰਮਾ ਅਤੇ ਉਨ੍ਹਾਂ ਦਾ ਦੋਸਤ ਜ਼ਖਮੀ ਹੋ ਗਿਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਨੇ ਆਪਣੇ ਫੇਸਬੁੱਕ ਪੇਜ 'ਤੇ ਲਈ ਸੀ।


Tags: Parmish Verma Threat Ransom Facebook Gangster Dilpreet Singh Dhahan Punjabi Singer

Edited By

Kapil Kumar

Kapil Kumar is News Editor at Jagbani.