FacebookTwitterg+Mail

'ਗਾਲ੍ਹ ਨੀ ਕੱਢਣੀ' ਗੀਤ ਨਾਲ ਪਰਮੀਸ਼ ਨੇ ਬਣਾਈ ਖਾਸ ਪਛਾਣ, ਹਮਲੇ ਨੇ ਹਿਲਾ ਦਿੱਤਾ ਸੀ ਪਾਲੀਵੁੱਡ ਜਗਤ

parmish verma
03 July, 2018 12:14:43 PM

ਜਲੰਧਰ(ਬਿਊਰੋ)—  'ਗਾਲ੍ਹ ਨੀ ਕੱਢਣੀ', 'ਛਾੜਾ', 'ਕੱਚੇ ਪੱਕੇ ਯਾਰ', 'ਲੇ ਚੱਕ ਮੈਂ ਆ ਗਿਆ' ਵਰਗੇ ਗੀਤਾਂ ਨਾਲ ਮਸ਼ਹੂਰ ਹੋਏ ਪਰਮੀਸ਼ ਵਰਮਾ ਅੱਜ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 3 ਜੁਲਾਈ 1990 ਨੂੰ ਪਟਿਆਲਾ 'ਚ ਹੋਇਆ ਸੀ।
Punjabi Bollywood Tadka
ਪਰਮੀਸ਼ ਵਰਮਾ ਗਾਇਕ ਹੀ ਨਹੀਂ ਸਗੋਂ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਵੀ ਹਨ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਨਿਰਦੇਸ਼ਕ ਤੇ ਸੰਗੀਤਕਾਰ ਵੀ ਹਨ। ਦੱਸ ਦੇਈਏ ਕਿ ਪਰਮੀਸ਼ ਵਰਮਾ ਨੇ 'ਪੰਜਾਬੀ ਬੋਲਦਾ' ਨਾਂ ਦੀ ਪੰਜਾਬੀ ਫਿਲਮ ਨਾਲ ਆਪਣਾ ਨਿਰਦੇਸ਼ਕ ਤੇ ਅਭਿਨੇਤਾ ਦਾ ਸਫਰ ਸ਼ੁਰੂ ਕੀਤਾ ਸੀ।
Punjabi Bollywood Tadka
ਪਰਮੀਸ਼ ਵਰਮਾ ਨੇ ਕੁਝ ਚੁਣਵੇਂ ਗੀਤਾਂ ਨਾਲ ਹੀ ਦਰਸ਼ਕਾਂ 'ਚ ਖਾਸੀ ਪ੍ਰਸਿੱਧੀ ਖੱਟ ਲਈ। ਇਨ੍ਹਾਂ ਨੂੰ ਪੰਜਾਬ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗਾਇਕ ਪਰਮੀਸ਼ ਵਰਮਾ ਨੂੰ ਇਕ ਗੈਂਗਸਟਰ ਗਰੁੱਪ ਨੇ ਰਸਤੇ 'ਚ ਘੇਰ ਕੇ ਸ਼ਰ੍ਹੇਆਮ ਗੋਲੀ ਮਾਰ ਦਿੱਤੀ ਪਰ ਪਰਮੀਸ਼ ਦੀ ਕਿਸਮਤ ਚੰਗੀ ਸੀ ਕਿ ਉਨ੍ਹਾਂ ਦਾ ਬਚਾਅ ਹੋ ਗਿਆ।
Punjabi Bollywood Tadka
ਪੰਜਾਬੀ ਗੀਤ 'ਗਾਲ੍ਹ ਨੀ ਕੱਢਣੀ' ਨਾਲ ਮਸ਼ਹੂਰ ਹੋਏ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਚੰਡੀਗੜ੍ਹ ਦੇ ਐਲਾਂਟੇ ਮਾਲ 'ਚ ਪ੍ਰੋਗਰਾਮ ਕਰਕੇ ਮੋਹਾਲੀ ਜਾ ਰਿਹਾ ਸੀ ਕਿ ਰਸਤੇ 'ਚ ਹੀ ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਪਰਮੀਸ਼ ਨੂੰ ਤੁਰੰਤ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲਿਆ ਸੀ।
Punjabi Bollywood Tadka
ਦਿਲਪ੍ਰੀਤ ਸਿੰਘ ਨਾਂ ਦੇ ਇਕ ਗੈਂਗਸਟਰ ਨੇ ਫੇਸਬੁੱਕ 'ਤੇ ਇਸ ਘਟਨਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ।  ਪੰਜਾਬੀ ਗਾਇਕ 'ਤੇ ਹੋਏ ਹਮਲੇ ਨੂੰ ਲੈ ਕੇ ਪੂਰੇ ਕਲਾਕਾਰ ਜਗਤ 'ਚ ਰੋਸ ਦੀ ਲਹਿਰ ਛਾ ਗਈ ਸੀ।
Punjabi Bollywood Tadka
ਇਸੇ ਦੌਰਾਨ ਪਰਮੀਸ਼ ਦੇ ਪਿਤਾ ਡਾ. ਸਤੀਸ਼ ਵਰਮਾ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਗਾਇਕੀ ਦੇ ਖੇਤਰ ਵਿਚ ਚੰਗਾ ਕੰਮ ਕਰ ਰਿਹਾ ਹੈ। ਹਮਲੇ ਦਾ ਕਾਰਨ ਉਨ੍ਹਾਂ ਨੂੰ ਨਹੀਂ ਪਤਾ ਹੈ ਪਰ ਲੋਕਾਂ ਦੀਆਂ ਦੁਆਵਾਂ ਕਾਰਨ ਹੀ ਉਸ ਦੀ ਜਾਨ ਬਚੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਪਰਮੀਸ਼ ਵਰਮਾ 'ਤੇ ਹੋਏ ਹਮਲੇ 'ਤੇ ਚੁੱਪੀ ਤੋੜਦਿਆਂ ਦੋਸਤ ਕੁਲਵੰਤ ਚਾਹਲ ਨੇ ਦੱਸਿਆ ਸੀ ਕਿ ਪਰਮੀਸ਼ 'ਤੇ ਦਿਲਪ੍ਰੀਤ ਸਿੰਘ ਬਾਬਾ ਵਲੋਂ ਚਲਾਈ ਗੋਲੀ ਕੋਈ ਪੁਰਾਣੀ ਰੰਜਿਸ਼/ਦੁਸ਼ਮਣੀ ਕਾਰਨ ਨਹੀਂ ਸਗੋਂ ਇਹ ਇਕ ਫਿਰੌਤੀ ਦਾ ਮਾਮਲਾ ਹੈ।
Punjabi Bollywood Tadka
ਪਰਮੀਸ਼ ਵਰਮਾ ਤੇ ਉਸ ਦੇ ਦੋਸਤ 'ਤੇ 14 ਅਪ੍ਰੈਲ ਦੀ ਰਾਤ ਸਮੇਂ ਗੋਲੀਆਂ ਚਲਾਈਆਂ ਗਈਆਂ ਸਨ ਤੇ ਇਸ ਗੋਲੀ ਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਢਾਹਾਂ ਨੇ ਲਈ ਸੀ। ਪਰਮੀਸ਼ ਵਰਮਾ ਨੂੰ 17 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Parmish VermaHappy BirthdayGaal Ni KadniShadaLe Chakk Main Aa GyaKache Pakke Yaar

Edited By

Sunita

Sunita is News Editor at Jagbani.