FacebookTwitterg+Mail

ਖੁਲਾਸਾ : ਪਰਮੀਸ਼ 'ਤੇ ਲੱਕੀ ਤੇ ਬੁੱਢਾ ਨੇ ਚਲਾਈਆਂ ਸਨ ਗੋਲੀਆਂ!

parmish verma
16 July, 2018 09:43:42 AM

ਮੋਹਾਲੀ (ਕੁਲਦੀਪ)— ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਤਿੰਨ ਮਹੀਨੇ ਪਹਿਲਾਂ ਮੋਹਾਲੀ ਵਿਚ ਹੋਏ ਜਾਨਲੇਵਾ ਹਮਲੇ ਸਬੰਧੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੇ ਸਾਥੀਆਂ ਤੋਂ ਪੁੱਛਗਿੱਛ ਵਿਚ ਅਹਿਮ ਖੁਲਾਸੇ ਹੋਏ ਹਨ। ਪੁਲਸ ਸੂਤਰਾਂ ਦੀ ਮੰਨੀਏ ਤਾਂ ਉਸ ਦਿਨ ਪਰਮੀਸ਼ 'ਤੇ ਗੋਲੀਆਂ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਨਹੀਂ, ਸਗੋਂ ਉਸ ਦੇ ਸਾਥੀ ਗੈਂਗਸਟਰਾਂ ਸ਼ਾਰਪ ਸ਼ੂਟਰ ਲੱਕੀ ਤੇ ਬੁੱਢਾ ਨੇ ਚਲਾਈਆਂ ਸਨ। ਸੂਤਰ ਇਹ ਵੀ ਦੱਸਦੇ ਹਨ ਕਿ ਪਰਮੀਸ਼ 'ਤੇ ਹੋਏ ਹਮਲੇ ਤੋਂ ਬਾਅਦ ਦਿਲਪ੍ਰੀਤ ਢਾਹਾਂ ਗੈਂਗ ਵੱਲੋਂ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਬਾਅਦ ਵਿਚ ਪਰਮੀਸ਼ ਨੇ ਦਿਲਪ੍ਰੀਤ ਨੂੰ ਆਪਣੇ ਕਿਸੇ ਦੋਸਤ ਰਾਹੀਂ 20 ਲੱਖ ਰੁਪਏ ਭੇਜੇ ਸਨ, ਜਿਨ੍ਹਾਂ ਵਿਚੋਂ 10 ਲੱਖ ਰੁਪਏ ਦਿਲਪ੍ਰੀਤ ਢਾਹਾਂ ਨੇ ਰੱਖ ਲਏ ਸਨ ਤੇ 10 ਲੱਖ ਰੁਪਏ ਉਸ ਦਾ ਸਾਥੀ ਸ਼ਾਰਪ ਸ਼ੂਟਰ ਲੱਕੀ ਲੈ ਗਿਆ ਸੀ। ਪੁਲਸ ਦਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਹੁਣ ਸ਼ਾਰਪ ਸ਼ੂਟਰ ਲੱਕੀ ਤੇ ਬੁੱਢਾ ਨੂੰ ਫੜਨ ਦੀ ਤਿਆਰੀ ਵੀ ਕਰ ਰਿਹਾ ਹੈ।


Tags: Parmish VermaAttack Case Dilpreet Singh DhahanGangsterPollywood Celebrity

Edited By

Chanda Verma

Chanda Verma is News Editor at Jagbani.