FacebookTwitterg+Mail

ਸਿਡਨੀ ਪਹੁੰਚ ਕੇ ਪਰਮੀਸ਼ ਵਰਮਾ ਨੇ ਭਤੀਜੇ ਨੂੰ ਦਿੱਤਾ ਵੱਡਾ ਸਰਪ੍ਰਾਈਜ਼ (ਵੀਡੀਓ)

parmish verma enjoying holiday time in sydney  australia
26 October, 2019 09:49:45 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਪਰਮੀਸ਼ ਵਰਮਾ ਆਪਣੇ ਸੁਪਨਿਆਂ ਦੀ ਧਰਤੀ ਸਿਡਨੀ,ਆਸਟ੍ਰੇਲੀਆ ਪਹੁੰਚੇ ਹਨ। ਜੀ ਹਾਂ, ਉਨ੍ਹਾਂ ਨੇ ਆਪਣੀ ਸਟੂਡੈਂਟ ਲਾਈਫ ਦਾ ਅਹਿਮ ਹਿੱਸਾ ਸਿਡਨੀ 'ਚ ਬਤੌਰ ਇੰਟਰਨੈਸ਼ਨਲ ਵਿਦਿਆਰਥੀ ਬਿਤਾਇਆ ਹੈ, ਜਿੱਥੇ ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਕਾਫੀ ਸੰਘਰਸ਼ ਵੀ ਕੀਤਾ ਹੈ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਕੁਝ ਖਾਸ ਪਲਾਂ ਨੂੰ ਸ਼ੇਅਰ ਕੀਤਾ ਹੈ। ਇਕ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ''ਘਰ ਵਰਗੀ ਕੋਈ ਜਗ੍ਹਾ ਨਹੀਂ…ਸਿਡਨੀ 'ਚ ਪਰਿਵਾਰ ਦੇ ਨਾਲ।''

 

 
 
 
 
 
 
 
 
 
 
 
 
 
 

There’s no place like Home... in Sydney with Family ! 💖

A post shared by Parmish Verma (@parmishverma) on Oct 23, 2019 at 5:07am PDT

ਦੱਸ ਦਈਏ ਕਿ ਸ਼ੇਅਰ ਕੀਤੀ ਇਸ ਵੀਡੀਓ 'ਚ ਦੇਖ ਸਕਦੇ ਹੋ ਕਿਵੇਂ ਉਨ੍ਹਾਂ ਨੇ ਆਪਣੇ ਭਤੀਜੇ ਨੂੰ ਸਿਡਨੀ ਪਹੁੰਚ ਕੇ ਵੱਡਾ ਸ੍ਰਪਾਈਜ਼ ਦਿੱਤਾ ਹੈ। ਵੀਡੀਓ 'ਚ ਛੋਟਾ ਬੱਚਾ ਆਪਣੇ ਚਾਚੇ ਨੂੰ ਦੇਖਕੇ ਖੁਸ਼ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਹੋਰ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਹ ਸਿਡਨੀ ਦੇ ਗੁਰਦੁਆਰੇ ਵਿਖੇ ਨਤਮਸਤਕ ਹੋਏ ਹਨ। ਇਸ ਤਸਵੀਰ ਨੂੰ ਇੱਕ ਘੰਟੇ 'ਚ ਇਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

 
 
 
 
 
 
 
 
 
 
 
 
 
 

I remain humble because I know I could have less, I am grateful because I know I’ve had less.

A post shared by Parmish Verma (@parmishverma) on Oct 24, 2019 at 11:25pm PDT


Tags: Parmish VermaEnjoying HolidaySydney AustraliaInstagramPunjabi Celebrity

Edited By

Sunita

Sunita is News Editor at Jagbani.