FacebookTwitterg+Mail

ਤਾਂ ਇਸ ਵਜ੍ਹਾ ਕਰਕੇ ਪਰਮੀਸ਼ ਵਰਮਾ ਨੇ ਬਦਲਿਆ ਗੀਤ '4 ਪੈੱਗ' ਦਾ ਟਾਈਟਲ

parmish verma new song name changed 4 peg to 4 yaar punjabi song
19 September, 2019 01:42:09 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਅਦਾਕਾਰ ਅਤੇ ਡਾਇਰੈਕਟਰ ਪਰਮੀਸ਼ ਵਰਮਾ, ਜਿੰਨ੍ਹਾਂ ਦੀ ਹਰ ਇਕ ਚੀਜ਼ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਭਾਵੇਂ ਫਿਲਮਾਂ ਹੋਣ, ਗੀਤ ਜਾਂ ਉਨ੍ਹਾਂ ਵੱਲੋਂ ਬਣਾਈਆਂ ਵੀਡੀਓਜ਼ ਹਰ ਕਿਸੇ ਨੂੰ ਪ੍ਰਸ਼ੰਸਕਾਂ ਨੇ ਪਿਆਰ ਦਿੱਤਾ ਹੈ। ਪਰਮੀਸ਼ ਵਰਮਾ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਗੀਤ '4 ਪੈੱਗ' ਦਾ ਨਾਂ ਹੁਣ ਬਦਲ ਕੇ '4 ਯਾਰ' ਰੱਖ ਦਿੱਤਾ ਗਿਆ ਹੈ, ਜਿਸ ਦੀ ਵਜ੍ਹਾ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਸਾਫ ਕੀਤੀ ਹੈ। ਪਰਮੀਸ਼ ਵਰਮਾ ਨੇ ਆਪਣੇ ਇਸ ਗੀਤ ਦਾ ਨਵਾਂ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ''4 ਪੈੱਗ ਹਮੇਸ਼ਾ ਤੋਂ ਹੀ ਭੰਗੜਾ ਗੀਤ ਰਿਹਾ ਹੈ। ਉਹ ਭਾਵੇਂ ਸੁਣਨ 'ਚ ਹੋਵੇ ਜਾਂ ਦੇਖਣ 'ਚ। ਇਸ ਲਈ ਹਰ ਕਿਸੇ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਗੀਤ ਦਾ ਨਾਂ ਬਦਲ ਕੇ '4 ਯਾਰ' ਕਰ ਰਹੇ ਹਾਂ। 25 ਸਤੰਬਰ ਨੂੰ ਸਾਡਾ ਗੀਤ ਜ਼ਰੂਰ ਸੁਣੋ। ਮੈਂ ਸਾਰਿਆਂ ਦੀ ਇੱਜਤ ਕਰਦਾ ਹਾਂ ਅਤੇ ਹਮੇਸ਼ਾ ਦਰਸ਼ਕਾਂ ਲਈ ਕੰਮ ਕਰਦਾ ਰਹਾਂਗਾ।''


ਦੱਸ ਦਈਏ ਪਰਮੀਸ਼ ਵਰਮਾ ਵੱਲੋਂ ਗੀਤ ਦਾ ਸਿਰਫ ਨਾਂ ਬਦਲਿਆ ਗਿਆ ਹੈ ਗੀਤ ਦੇ ਬੋਲ, ਭੰਗੜਾ, ਵੀਡੀਓ ਤੇ ਗੀਤ ਲਈ ਦਰਸ਼ਕਾਂ ਦੀ ਉਤਸੁਕਤਾ ਉਹ ਹੀ ਹੈ, ਜਿਹੜੀ ਪਹਿਲਾਂ ਸੀ। ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ਅਤੇ ਲਾਡੀ ਚਾਹਲ ਨੇ ਗੀਤ ਦੇ ਬੋਲ ਸ਼ਿੰਗਾਰੇ ਹਨ। ਹੁਣ ਦੇਖਣਾ ਹੋਵੇਗਾ ਆਖਿਰ ਪਰਮੀਸ਼ ਵਰਮਾ ਹੁਣ ਕਿੰਨ੍ਹਾਂ ਕੁ ਭੰਗੜਾ ਫੈਨਜ਼ ਤੋਂ ਪਵਾਉਣ ਵਾਲੇ ਹਨ।


Tags: Parmish VermaNew SongChanged Name4 Peg4 YaarPunjabi Song

Edited By

Sunita

Sunita is News Editor at Jagbani.