FacebookTwitterg+Mail

ਪਰਮੀਸ਼ ਵਰਮਾ ਨੇ ਰੂ-ਬ-ਰੂ ਕਰਵਾਇਆ ਆਪਣੀ ਇਸ ਦੁਨੀਆ ਨਾਲ, ਦਿੱਤਾ ਪਿਆਰਾ ਸੰਦੇਸ਼

parmish verma share beautiful picture with his naani
12 October, 2019 10:58:18 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਪਰਮੀਸ਼ ਵਰਮਾ ਦੇ ਗੀਤਾਂ 'ਤੇ ਹਰ ਕੋਈ ਨੱਚਣ ਲਈ ਮਜਬੂਰ ਹੋ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਪਰਮੀਸ਼ ਆਪਣੇ ਖਾਸ ਪਲ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਕੇ ਆਪਣੀ ਦੁਨੀਆ ਨੂੰ ਦਰਸ਼ਕਾਂ ਨਾਲ ਮਿਲਵਾਇਆ ਹੈ। ਜੀ ਹਾਂ ਪਰਮੀਸ਼ ਵਰਮਾ ਨੇ ਇਕ ਬਜ਼ੁਰਗ ਨਾਲ ਤਸਵੀਰ ਸਾਂਝੀ ਕੀਤੀ ਹੈ। ਦੱਸ ਦਈਏ ਇਹ ਨੇ ਪਰਮੀਸ਼ ਵਰਮਾ ਦੇ ਨਾਨੀ ਮਾਂ ਹੈ, ਜਿੰਨ੍ਹਾਂ ਲਈ ਪਰਮੀਸ਼ ਨੇ ਬਹੁਤ ਪਿਆਰਾ ਸੰਦੇਸ਼ ਲਿਖਿਆ ਹੈ। ਪਰਮੀਸ਼ ਨੇ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਲਿਖਿਆ,''ਪਰਮਾਤਮਾ ਹਰ ਜਗ੍ਹਾ ਮੌਜੂਦ ਨਹੀਂ ਰਹਿ ਸਕਦਾ ਇਸ ਲਈ ਉਸ ਨੇ ਦਾਦਾ-ਦਾਦੀ, ਨਾਨਾ ਨਾਨੀ ਨੂੰ ਬਣਾਇਆ। ਇਹ ਮੇਰੀ ਪੂਰੀ ਦੁਨੀਆ ਦੀ ਦੁਨੀਆ ਹਨ। 85 ਸਾਲ ਦੀ ਜਵਾਨ ਨਾਨੀ।'' ਇਸ ਤਸਵੀਰ ਦੇ ਕੁਮੈਂਟ ਸ਼ੈਕ੍ਸ਼ਨ 'ਚ ਫੈਨਜ਼ ਵੱਲੋਂ ਵੀ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਤਸਵੀਰ 'ਤੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਪ੍ਰਸ਼ੰਸਕਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ।

 
 
 
 
 
 
 
 
 
 
 
 
 
 

God couldn’t be everywhere so he made Grandparents. She is the World of My World. 85 year young Nani

A post shared by Parmish Verma (@parmishverma) on Oct 11, 2019 at 5:22am PDT


ਦੱਸਣਯੋਗ ਹੈ ਕਿ ਪਿਛਲੇ ਦਿਨੀਂ ਆਪਣੇ ਨਵੇਂ ਗੀਤ '4 ਯਾਰ' ਨਾਲ ਹਰ ਕਿਸੇ ਨੂੰ ਨਚਾਉਣ ਵਾਲੇ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਫਿਲਮ 'ਸਿੰਘਮ' ਤੋਂ ਬਾਅਦ ਪਰਮੀਸ਼ ਵਰਮਾ 'ਜਿੰਦੇ ਮੇਰੀਏ' ਫਿਲਮ 'ਚ ਸੋਨਮ ਬਾਜਵਾ ਨਾਲ ਇਕ ਵਾਰ ਫਿਰ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ।

Punjabi Bollywood Tadka


Tags: Parmish verma Share Beautiful PictureInstagramNaani MaaPunjabi Celebrity

Edited By

Sunita

Sunita is News Editor at Jagbani.