FacebookTwitterg+Mail

ਦਿਹਾੜੀਦਾਰ ਮਜ਼ਦੂਰਾਂ ਲਈ ਅੱਗੇ ਆਏ ਪਰਮੀਸ਼ ਵਰਮਾ, ਪਟਿਆਲਾ ਸ਼ਹਿਰ 'ਚ ਲੋੜਵੰਦ ਲੋਕਾਂ ਨੂੰ ਵੰਡਣਗੇ ਰਾਸ਼ਨ (ਵੀਡੀਓ)

parmish verma steps forward to help daily wage labourers
31 March, 2020 08:58:55 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 1 ਹਫਤੇ ਤੋਂ 21 ਦਿਨ ਦੇ 'ਲੌਕ ਡਾਊਨ' ਦਾ ਐਲਾਨ ਕੀਤਾ ਹੈ। ਇਸ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਗਰੀਬ ਤਬਕੇ ਦੇ ਲੋਕਾਂ ਨੂੰ ਬਹੁਤ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹੀ ਲੋਕਾਂ ਦੀ ਮਦਦ ਲਈ ਪੰਜਾਬੀ ਸਿਤਾਰੇ ਅੱਗੇ ਆ ਰਹੇ ਹਨ ਅਤੇ ਆਪਣੇ ਪਿੰਡ ਦੇ ਨਾਲ-ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ ਗਰੀਬ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕਰ ਰਹੇ ਹਨ। ਹਾਲ ਹੀ 'ਚ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਹ ਆਖ ਰਹੇ ਹਨ, ''ਅਸੀਂ ਲੋਕਲ ਪੁਲਸ ਤੋਂ ਆਗਿਆ ਲੈ ਕੇ ਅੱਜ ਤੋਂ ਪਟਿਆਲਾ ਨਵਾਂ ਸ਼ਹਿਰ ਵਿਚ ਜਿੱਥੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਰਾਸ਼ਨ ਦੀ ਲੋੜ ਹੈ, ਉਥੇ ਆਪਣੀ ਟੀਮ ਅਤੇ ਲੋਕਲ ਪੁਲਸ ਮੁਲਾਜ਼ਮਾਂ ਨਾਲ ਮਿਲ ਕੇ ਰਾਸ਼ਨ ਦੇ ਪੈਕਟ ਵੰਡਾਂਗੇ। ਇਨ੍ਹਾਂ ਪੈਕਟਾਂ ਵਿਚ ਚਾਵਲ, ਆਟਾ, ਦਾਲਾਂ, ਤੇਲ, ਲੂਣ ਅਤੇ ਮਸਾਲੇ ਹੋਣਗੇ, ਜਿਸ ਨਾਲ ਲੋੜਵੰਦ ਲੋਕੀ ਆਪਣਾ ਢਿੱਡ ਭਰ ਸਕਣਗੇ।''

 
 
 
 
 
 
 
 
 
 
 
 
 
 
 
 

A post shared by Punjabi Entertainment (@pollywoodista) on Mar 30, 2020 at 1:01am PDT

ਜਿਵੇ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ 'ਕੋਰੋਨਾ ਵਾਇਰਸ' ਨਾਂ ਦੀ ਮਹਾਮਾਰੀ ਦੀ ਮਾਰ ਹਰ ਕੋਈ ਝੱਲ ਰਿਹਾ ਹੈ। ਇਸ ਨਾਮੁਰਾਦ ਬਿਮਾਰੀ ਨੇ ਭਾਰਤ ਵਿਚ ਵੀ ਆਪਣੇ ਪੈਰ ਪਸਾਰ ਲਏ ਹਨ, ਜਿਸ ਦੇ ਚਲਦਿਆਂ ਭਾਰਤ ਸਰਕਾਰ ਨੇ 'ਲੌਕ ਡਾਊਨ' ਕੀਤਾ ਹੋਇਆ ਹੈ ਪਰ ਇਸ  ਦਾ ਅਸਰ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਉੱਤੇ ਬਹੁਤ ਬੁਰਾ ਪੈ ਰਿਹਾ ਹੈ ਕਿਉਂਕਿ ਇਹ ਲੋਕ ਜੋ ਰੋਜ਼ਾਨਾ ਕਮਾਉਂਦੇ ਹਨ, ਉਸੇ ਨਾਲ ਆਪਣੇ ਘਰ ਦਾ ਚੁੱਲ੍ਹਾ ਚਲਾਉਂਦੇ ਹਨ। ਇਸ ਸਭ ਨੂੰ ਦੇਖਦੇ ਹੋਏ ਸੰਗੀਤ ਅਤੇ ਫ਼ਿਲਮੀ ਜਗਤ ਦੇ ਸਿਤਾਰੇ ਆਪਣੇ ਵੱਲੋਂ ਇਨ੍ਹਾਂ ਲੋਕਾਂ ਦੀ ਖਾਸ ਮਦਦ ਕਰ ਰਹੇ ਹਨ।

 
 
 
 
 
 
 
 
 
 
 
 
 
 

We all are Doing Our Part. Will Be Delivering Food/Rashan Packages around Patiala. Next Few Days. 🙏🏻

A post shared by Parmish Verma (@parmishverma) on Mar 29, 2020 at 3:38am PDT

ਦੱਸਣਯੋਗ ਹੈ ਕਿ 'ਕੋਰੋਨਾ ਵਾਇਰਸ' ਦੇ ਮਾਮਲੇ ਹਰ ਦਿਨ ਵਧਦੇ ਹੀ ਜਾ ਰਹੇ ਹਨ। ਮਰੀਜ਼ਾਂ ਦੀ ਗਿਣਤੀ 1 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ। ਹਾਲਾਤ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 1 ਹਫਤੇ ਤੋਂ 21 ਦਿਨ ਦੇ 'ਲੌਕ ਡਾਊਨ' ਦਾ ਐਲਾਨ ਕੀਤਾ ਹੈ।


Tags: Covid 19CoronavirusParmish VermaDonatesBig StepPoor LaborersDistributing RationPatala

About The Author

sunita

sunita is content editor at Punjab Kesari