FacebookTwitterg+Mail

'ਕਸੌਟੀ ਜ਼ਿੰਦਗੀ ਕੀ' ਦੇ ਫੇਮਸ ਐਕਟਰ ਪਾਰਥ ਸਮਥਾਨ ਦੇ ਪਿਤਾ ਦਾ ਦੇਹਾਂਤ

parth samthaan
21 April, 2019 11:07:32 AM

ਮੁੰਬਈ(ਬਿਊਰੋ)— 'ਕਸੌਟੀ ਜ਼ਿੰਦਗੀ ਕੀ' ਦੇ ਅਦਾਕਾਰ ਪਾਰਥ ਸਮਥਾਨ ਦੇ ਫੈਨਜ਼ ਲਈ ਬੁਰੀ ਖਬਰ ਹੈ। ਪਾਰਥ ਦੇ ਪਿਤਾ ਦਾ ਬੀਤੇ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਪਾਰਥ ਦੇ ਪਿਤਾ ਦੀ ਹਾਲਤ ਗੰਭੀਰ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲਦ ਹੀ ਪੂਨੇ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਕਿਹਾ ਜਾ ਰਿਹਾ ਹੈ ਸ਼ੂਟਿੰਗ ਦੌਰਾਨ ਹੀ ਪਾਰਥ ਦੇ ਪਿਤਾ ਦੀ ਤਬੀਅਤ ਖਰਾਬ ਹੋਣ ਦੀ ਜਾਣਕਾਰੀ ਮਿਲੀ ਸੀ।

Punjabi Bollywood Tadka
ਜਿਵੇਂ ਹੀ ਪਾਰਥ ਪਿਤਾ ਦੇ ਕੋਲ ਪਹੁੰਚੇ ਕੁਝ ਦੇਰ ਬਾਅਦ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।ਪਾਰਥ ਦੇ ਪਿਤਾ ਦੇ ਦੇਹਾਂਤ ਦੀ ਖਬਰ ਨਾਲ ਟੀ.ਵੀ. ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਖਬਰਾਂ ਅਨੁਸਾਰ ਪਾਰਥ ਪਿਤਾ ਦੇ ਦਿਲ ਦੇ ਬੇਹੱਦ ਕਰੀਬ ਸਨ।

Punjabi Bollywood Tadka
ਦੋਵਾਂ ਵਿਚਕਾਰ ਬਹੁਤ ਚੰਗੀ ਬਾਂਡਿੰਗ ਸੀ, ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਪਾਰਥ ਦੇ ਪਿਤਾ ਦੇ ਦੇਹਾਂਤ ਦੀ ਖਬਰ ਮਿਲੀ ਤਾਂ 'ਕਸੌਟੀ ਜ਼ਿੰਦਗੀ ਕੀ' ਦੀ ਸ਼ੂਟਿੰਗ ਕੈਂਸਲ ਕਰ ਦਿੱਤੀ ਗਈ। ਖਬਰਾਂ ਮੁਤਾਬਕ ਪਾਰਥ ਦੇ ਕੋ-ਸਟਾਰਜ਼ ਪੂਨੇ ਜਾ ਸਕਦੇ ਹਨ।
Punjabi Bollywood Tadka

ਪਾਰਥ ਸਾਧਾਰਨ ਫੈਮਿਲੀ ਨਾਲ ਰਿਸ਼ਤਾ ਰੱਖਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣਾ ਘਰ ਮੁੰਬਈ 'ਚ ਖਰੀਦਿਆ ਸੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਤੇ ਦਿੱਤੀ ਸੀ।


Tags: Parth SamthaanFatherPasses AwayKasautii Zindagii KayTV Celebs Punjabi Newsਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.