ਮੁੰਬਈ (ਬਿਊਰੋ) — ਸਟਾਰ ਪਲੱਸ ਦੇ ਸੁਪਰਹਿੱਟ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਸੁਵਰਣਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਪਾਰੂਲ ਚੌਹਾਨ ਨੇ ਟੀ. ਵੀ. ਐਕਟਰ ਚਿਰਾਗ ਠੱਕਰ ਨਾਲ ਮੁੰਬਈ 'ਚ ਵਿਆਹ ਕਰਵਾ ਲਿਆ ਹੈ।
30 ਸਾਲ ਦੀ ਪਾਰੂਲ ਚੌਹਾਨ ਬੇਹੱਦ ਸਾਦਗੀ ਨਾਲ ਫੰਕਸ਼ਨ ਕੀਤਾ, ਜਿਸ 'ਚ ਉਹ ਸਿਲਕ ਦੀ ਲਾਲ ਸਾੜ੍ਹੀ 'ਚ ਨਜ਼ਰ ਆਈ।
ਉਥੇ ਹੀ ਚਿਰਾਗ ਨੇ ਇਸ ਦੌਰਾਨ ਵ੍ਹਾਈਟ ਬੈਸ ਤੇ ਗੋਲਡਨ ਵਰਕ ਵਾਲੀ ਸ਼ੇਰਵਾਨੀ ਪਾਈ ਸੀ, ਜਿਸ ਦੋਵੇਂ ਕਾਫੀ ਸ਼ਾਨਦਾਰ ਲੱਗ ਰਹੇ ਹਨ।
ਹਾਲ ਹੀ 'ਚ ਪਾਰੂਲ ਦੇ ਵਿਆਹ ਤੇ ਮਹਿੰਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਮਹਿੰਦੀ ਸੈਰੇਮਨੀ ਦੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਪਾਰੂਲ ਕਾਫੀ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਕੁਝ ਤਸਵੀਰਾਂ ਉਸ ਦੇ ਵਿਆਹ ਦੀਆਂ ਹਨ, ਜਿਨ੍ਹਾਂ 'ਚ ਦੋਵੇਂ ਇਕ-ਦੂਜੇ ਨੂੰ ਜੈਮਾਲਾ ਪਾਉਂਦੇ ਨਜ਼ਰ ਆ ਰਹੇ ਹਨ।