FacebookTwitterg+Mail

ਮਿਲੋ 'ਕੁਛ-ਕੁਛ ਹੋਤਾ ਹੈ' ਦੇ ਇਸ ਬਾਲ ਕਲਾਕਾਰ ਨਾਲ, ਜਿਸ ਦੀ ਕਿਊਟਨੈੱਸ ਦੇ ਅੱਜ ਵੀ ਹਨ ਲੋਕ ਫੈਨ

parzan dastur
30 October, 2018 10:13:59 AM

ਮੁੰਬਈ (ਬਿਊਰੋ)— ਬਾਲੀਵੁੱਡ ਫਿਲਮ 'ਕੁਛ ਕੁਛ ਹੋਤਾ ਹੈ' ਨੂੰ ਬੀਤੇ ਦਿਨ 20 ਸਾਲ ਪੂਰੇ ਹੋ ਚੁੱਕੇ ਹਨ। ਇਸ ਫਿਲਮ ਦੇ ਕਿਰਦਾਰ ਅੱਜ ਵੀ ਲੋਕਾਂ ਨੂੰ ਚੰਗੀ ਤਰ੍ਹਾਂ ਯਾਦ ਹਨ। ਫਿਲਮ 'ਚ ਛੋਟੇ ਸਿੱਖ ਮੁੰਡੇ ਦਾ ਕਿਰਦਾਰ ਤਾਂ ਸਾਰਿਆ ਨੂੰ ਯਾਦ ਹੋਵੇਗਾ। ਇਸ ਛੋਟੇ ਪੰਜਾਬੀ ਮੁੰਡੇ ਦਾ ਨਾਂ ਪਰਜ਼ਾਨ ਦਸਤੂਰ ਹੈ। ਪਰਜ਼ਾਨ ਹੁਣ ਵੱਡੇ ਹੋ ਚੁੱਕੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸ਼ਾਹਰੁਖ ਖਾਨ ਨਾਲ ਨਜ਼ਰ ਆ ਰਹੇ ਹਨ।

ਪਰਜ਼ਾਨ ਨੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੋਏ ਬਦਲਾਅ ਨੂੰ ਦਿਖਾ ਰਹੀ ਹੈ। ਉਨ੍ਹਾਂ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ, ''20 ਸਾਲ ਬਾਅਦ ਮੇਰੇ ਜੀਵਨ ਦਾ ਸਭ ਤੋਂ ਯਾਦਗਾਰ ਪਲ। ਮੇਰੇ ਸੁਪਨੇ ਨੂੰ ਸਾਕਾਰ ਕਰਨ ਲਈ ਧੰਨਵਾਦ।'' ਜਾਣਕਾਰੀ ਮੁਤਾਬਕ ਇਸ ਵੀਡੀਓ 'ਚ ਇਕ ਪਾਸੇ ਫਿਲਮ ਦਾ ਸੀਨ ਹੈ, ਜਿਸ 'ਚ ਪਰਜ਼ਾਨ, ਸ਼ਾਹਰੁਖ ਨਾਲ ਹਨ। ਦੂਜਾ ਸੀਨ ਕਿਸੇ ਸਮਾਰੋਹ ਦਾ ਹੈ, ਜਿਸ 'ਚ ਉਹ ਤੇ ਸ਼ਾਹਰੁਖ ਇਕੱਠੇ ਖੜ੍ਹੇ ਹਨ ਅਤੇ ਸ਼ਾਹਰੁਖ ਇਸ਼ਾਰੇ ਨਾਲ ਦੱਸ ਰਹੇ ਹਨ ਕਿ ਪਰਜ਼ਾਨ ਹੁਣ ਵੱਡੇ ਹੋ ਚੁੱਕੇ ਹਨ।


Tags: Parzan DasturShahrukh KhanKuch Kuch Hota HaiInstagramVideo

Edited By

Chanda Verma

Chanda Verma is News Editor at Jagbani.