FacebookTwitterg+Mail

ਪਟਾਖਾ ਪੈਂਟ 'ਚ ਘੁੰਮਦੀ ਨਜ਼ਰ ਆਈ ਸਾਨਿਆ ਮਲਹੋਤਰਾ

patakha
20 September, 2018 05:20:21 PM

ਜਲੰਧਰ (ਬਿਊਰੋ)— ਸਾਨਿਆ ਮਲਹੋਤਰਾ ਇਨ੍ਹੀਂ ਦਿਨੀਂ ਆਪਣੀ ਆਗਾਮੀ ਫਿਲਮ ਦੇ ਪ੍ਰਚਾਰ 'ਚ ਰੁੱਝੀ ਹੋਈ ਹੈ। ਪ੍ਰਚਾਰ ਦੌਰਾਨ ਅਭਿਨੇਤਰੀ ਖਾਸ ਤੌਰ 'ਤੇ 'ਪਟਾਖਾ ਪੈਂਟ' 'ਚ ਨਜ਼ਰ ਆਈ। ਫਿਲਮ 'ਦੰਗਲ' ਤੋਂ 'ਪਟਾਖਾ' ਤੇ 'ਬਧਾਈ ਹੋ' ਨਾਲ ਅਭਿਨੇਤਰੀ ਦੀ ਬਾਲੀਵੁੱਡ ਯਾਤਰਾ ਸ਼ਾਨਦਾਰ ਰਹੀ ਹੈ, ਜਦਕਿ ਸਾਨਿਆ ਆਪਣੀ ਡੈਬਿਊ ਫਿਲਮ 'ਚ ਛੋਟੇ ਵਾਲਾਂ ਨਾਲ ਇਕ ਵੱਖਰੀ ਲੁੱਕ 'ਚ ਨਜ਼ਰ ਆਈ ਸੀ, ਉਥੇ ਅਭਿਨੇਤਰੀ ਨੇ 'ਪਟਾਖਾ' 'ਚ ਦਿਹਾਤੀ ਲੁੱਕ ਨਾਲ ਆਪਣੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।

Punjabi Bollywood Tadka

'ਬਧਾਈ ਹੋ' 'ਚ ਸਾਨਿਆ ਪਹਿਲੀ ਵਾਰ ਸ਼ਹਿਰੀ ਅੰਦਾਜ਼ 'ਚ ਨਜ਼ਰ ਆਵੇਗੀ, ਜਿਸ 'ਚ ਦਰਸ਼ਕਾਂ ਨੂੰ ਅਭਿਨੇਤਰੀ ਦੇ ਵੱਖ-ਵੱਖ ਫੈਸ਼ਨ ਅੰਦਾਜ਼ ਦੇਖਣ ਨੂੰ ਮਿਲਣਗੇ। ਭਾਵੇਂ ਆਨਸਕ੍ਰੀਨ ਦੀ ਗੱਲ ਹੋਵੇ ਜਾਂ ਆਫਸਕ੍ਰੀਨ, ਸਾਨਿਆ ਆਪਣੇ ਪਰਫੈਕਟ ਲੁੱਕ ਤੇ ਸਟਾਈਲ ਨਾਲ ਸਾਨੂੰ ਹੈਰਾਨ ਕਰਨ 'ਚ ਕਦੇ ਪਿੱਛੇ ਨਹੀਂ ਰਹਿੰਦੀ।

Punjabi Bollywood Tadka

ਅਭਿਨੇਤਰੀ ਨੇ ਨਾ ਸਿਰਫ ਦੋ ਵੱਖ-ਵੱਖ ਕਿਰਦਾਰਾਂ ਨਾਲ, ਸਗੋਂ ਵੱਖ-ਵੱਖ ਵਿਸ਼ਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਇਕ ਪਾਸੇ 'ਪਟਾਖਾ' ਇਕ ਹਾਸ-ਨਾਟਕ ਫਿਲਮ ਹੈ, ਉਥੇ 'ਬਧਾਈ ਹੋ' ਨਵੇਂ ਯੁੱਗ ਦੀ ਕਹਾਣੀ ਹੈ। ਸਾਨਿਆ ਮਲਹੋਤਰਾ ਆਪਣੀਆਂ ਆਗਾਮੀ ਫਿਲਮਾਂ 'ਪਟਾਖਾ' ਤੇ 'ਬਧਾਈ ਹੋ' ਦੇ ਟਰੇਲਰ 'ਚ ਆਪਣੇ ਸ਼ਾਨਦਾਰ ਅਭਿਨੈ ਨਾਲ ਤਾਰੀਫ ਦਾ ਪਾਤਰ ਬਣੀ ਹੈ।

Punjabi Bollywood Tadka

ਇੰਨਾ ਹੀ ਨਹੀਂ, ਸਾਨਿਆ ਮਲਹੋਤਰਾ ਸਮੇਂ-ਸਮੇਂ 'ਤੇ ਆਪਣੇ ਲਾਜਵਾਬ ਡਾਂਸ ਵੀਡੀਓਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਅਭਿਨੇਤਰੀ ਮੌਜੂਦਾ ਸਮੇਂ 'ਚ ਕਈ ਯੋਜਨਾਵਾਂ ਨੂੰ ਮੈਨੇਜ ਕਰ ਰਹੀ ਹੈ ਤੇ ਆਪਣੇ ਕਿਰਦਾਰਾਂ ਨੂੰ ਨਿਆਂ ਦੇਣ 'ਚ ਕੋਈ ਕਸਰ ਨਹੀਂ ਛੱਡ ਰਹੀ ਹੈ। ਕੰਮ ਦੀ ਗੱਲ ਕਰੀਏ ਤਾਂ ਸਾਨਿਆ ਆਪਣੀ ਆਗਾਮੀ ਫਿਲਮ 'ਬਧਾਈ ਹੋ' 'ਚ ਆਯੂਸ਼ਮਾਨ ਖੁਰਾਣਾ ਨਾਲ ਦਿਖਾਈ ਦੇਵੇਗੀ, ਉਥੇ ਉਹ ਵਿਸ਼ਾਲ ਭਾਰਦਵਾਜ ਦੀ ਸਕ੍ਰਿਪਟ ਤੇ ਰਿਤੇਸ਼ ਬੱਤਰਾ ਦੀ ਫਿਲਮ 'ਫੋਟੋਗ੍ਰਾਫਰ 'ਚ ਨਵਾਜ਼ੂਦੀਨ ਸਿੱਦੀਕੀ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।


Tags: Patakha Sanya Malhotra Patakha Pant Dangal Girl

Edited By

Rahul Singh

Rahul Singh is News Editor at Jagbani.