ਮੁੰਬਈ(ਬਿਊਰੋ)— ਫੈਨਜ਼ ਆਪਣੇ ਮਨਪਸੰਦੀ ਸਿਤਾਰਿਆਂ ਬਾਰੇ ਅਕਸਰ ਜਾਣਨਾ ਚਾਹੁੰਦੇ ਹਨ ਕਿ ਉਹ ਜਿਸ ਘਰ 'ਚ ਰਹਿੰਦੇ ਹਨ ਉਹ ਅੰਦਰੋਂ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਅਤੇ ਉੱਥੋਂ ਦੀ ਸਾਜ-ਸਜਾਵਟ ਕਿਸ ਤਰ੍ਹਾਂ ਦੀ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੈਫ ਅਲੀ ਖਾਨ ਅਤੇ ਕਰੀਨਾ ਦੇ 'ਪਟੌਦੀ ਪੈਲੇਸ' ਦੀਆਂ ਕੁਝ ਤਸਵੀਰਾਂ। ਰਿਪੋਰਟਸ ਦੀ ਮੰਨੀਏ ਤਾਂ ਇਸ ਪੈਲੇਸ 'ਚ 150 ਕਮਰੇ ਹਨ। ਇਸ ਨੂੰ ਸੰਨ 1900 'ਚ ਬਣਾਇਆ ਗਿਆ ਸੀ। ਇਸ ਨੂੰ ਇਬ੍ਰਾਹਿਮ ਕੋਠੀ ਵੀ ਕਿਹਾ ਜਾਂਦਾ ਹੈ। ਸੈਫ ਅਲੀ ਖਾਨ ਨੇ ਸਾਲ 2014 'ਚ ਪਟੌਦੀ ਪੈਲੇਸ ਨੂੰ ਰਿਨੋਵੇਸ਼ਨ ਕਰਵਾਇਆ ਸੀ। ਅਕਸਰ ਪੂਰਾ ਪਰਿਵਾਰ ਇੱਥੇ ਛੁੱਟੀਆਂ ਮਨਾਉਣ ਆਉਂਦਾ ਹੈ। ਤਸਵੀਰਾਂ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ 'ਪਟੌਦੀ ਪੈਲੇਸ' 'ਤੇ ਸਾਹਮਣੇ ਇਕ ਵੱਡਾ ਸਵੀਮਿੰਗ ਪੂਲ ਹੈ ਅਤੇ ਅੰਦਰ ਸ਼ਤਰੰਜ ਦੀ ਤਰ੍ਹਾਂ ਬਲੈਕ ਐਂਡ ਵਾਈਟ ਮਾਰਬਲ ਲੱਗਿਆ ਹੋਇਆ ਹੈ। ਦੱਸ ਦੇਈਏ ਕਿ 'ਪਟੌਦੀ ਪੈਲੇਸ' 'ਚ ਬਾਲੀਵੁੱਡ ਦੀਆਂ ਕਈ ਫਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ। ਜਿਨ੍ਹਾਂ 'ਚ 'ਮੰਗਲ ਪਾਂਡੇ', 'ਵੀਰ ਜ਼ਾਰਾ', 'ਰੰਗ ਦੇ ਬਸੰਤੀ' ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ।