FacebookTwitterg+Mail

ਆਖਿਰ ਕਿਉਂ ਕਾਰਤਿਕ-ਭੂਮੀ 'ਚ ਆਈ ਅਨਨਿਆ ਪਾਂਡੇ, ਜਾਣੋ ਪੂਰਾ ਮਾਮਲਾ

pati patni aur woh
04 February, 2019 04:44:46 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਕਾਰਤਿਕ ਆਰਿਅਨ ਅਤੇ ਅਨਨਿਆ ਪਾਂਡੇ 'ਚ ਵੀ ਰੋਮਾਂਸ ਸ਼ੁਰੂ ਹੋ ਚੁੱਕਾ ਹੈ। ਜੀ ਹਾਂ, ਇਹ ਸੱਚ ਹੈ ਪਰ ਪੂਰਾ ਨਹੀਂ ਅਸਲ 'ਚ ਦੋਵੇਂ ਸਟਾਰਸ ਜਲਦ ਹੀ ਸਕ੍ਰੀਨ 'ਤੇ ਫਿਲਮ 'ਪਤੀ ਪਤਨੀ ਔਰ ਵੋ' 'ਚ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਇਨ੍ਹਾਂ ਤੋਂ ਇਲਾਵਾ ਭੂਮੀ ਪੇਡਨੇਕਰ ਵੀ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਫਿਲਮ 70 ਦੇ ਦਹਾਕੇ 'ਚ ਆਈ ਸੁਪਰਹਿੱਟ ਫਿਲਮ ਦਾ ਰੀਮੇਕ ਹੈ, ਜਿਸ 'ਚ ਸੰਜੀਵ ਕੁਮਾਰ ਅਤੇ ਵਿਦਿਆ ਸਿਨਹਾ ਨਾਲ ਰਣਜੀਤ ਕੌਰ ਨੇ ਲੀਡ ਰੋਲ ਨਿਭਾਇਆ ਸੀ। ਹੁਣ ਫਿਲਮ 'ਚ ਕਾਰਤਿਕ, ਅਨਨਿਆ ਅਤੇ ਭੂਮੀ ਨਜ਼ਰ ਆਉਣਗੇ, ਜਿਸ 'ਚ ਕਾਰਿਤਕ ਅਤੇ ਭੂਮੀ ਇਕ ਜੋੜੇ ਦਾ ਕਿਰਦਾਰ ਅਤੇ ਵੋ ਦਾ ਰੋਲ ਅਨਨਿਆ ਕਰਨ ਵਾਲੀ ਹੈ।


ਦੱਸ ਦਈਏ ਕਿ ਫਿਲਮ ਦੀ ਜਾਣਕਾਰੀ ਪ੍ਰੋਡਿਊਸਰ ਭੂਸ਼ਣ ਕੁਮਾਰ ਨੇ ਟਵੀਟ ਕਰਕੇ ਦਿੱਤੀ ਹੈ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ 'ਚ ਭੂਮੀ ਦੀ ਥਾਂ ਪਹਿਲਾਂ ਇਹ ਰੋਲ ਤਾਪਸੀ ਪਨੂੰ ਨੂੰ ਆਫਰ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਫਿਲਮ 'ਚ ਭੂਮੀ ਆ ਗਈ।


Tags: Pati Patni Aur Woh Bhumi Pednekar Kartik Aaryan Bhushan Kumar Juno Chopra Ananya Panday

Edited By

Sunita

Sunita is News Editor at Jagbani.