FacebookTwitterg+Mail

ਜਨਮਦਿਨ 'ਤੇ ਜਾਣੋ ਪਵਨ ਮਲਹੋਤਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

pavan malhotra birthday
02 July, 2019 11:36:55 AM

ਮੁੰਬਈ(ਬਿਊਰੋ)- 'ਜਬ ਵੀ ਮੇਟ' ਤੇ 'ਭਾਗ ਮਿਲਖਾ ਭਾਗ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਬਾਲੀਵੁੱਡ ਅਭਿਨੇਤਾ ਪਵਨ ਮਲਹੋਤਰਾ ਅੱਜ ਆਪਣਾ 61ਵਾਂ ਜਨਮਦਿਨ ਮਨਾ ਰਹੇ ਹਨ। ਫਿਲਮਾਂ 'ਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਉਨ੍ਹਾਂ ਨੇ ਆਪਣੇ ਫਿਮਲੀ ਸਫਰ 'ਚ ਹਰ ਤਰ੍ਹਾਂ ਦੇ ਪੋਜੋਟਿਵ ਅਤੇ ਨੈਗੇਨਿਟ ਕਿਰਦਾਰ ਨਿਭਾਏ ਹਨ।
Punjabi Bollywood Tadka
ਜਿਸ ਕਾਰਨ ਉਨ੍ਹਾਂ ਨੂੰ ਕਈ ਪੁਰਸਕਾਰ ਮਿਲ ਚੁੱਕੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਦੀਆਂ ਜ਼ਿੰਦਗੀ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਬਾਰੇ। ਪਵਨ ਮਲਹੋਤਰਾ ਦਾ ਜਨਮ 2 ਜੁਲਾਈ 1958 'ਚ ਦਿੱਲੀ 'ਚ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜਾਈ ਵੀ ਦਿੱਲੀ ਤੋਂ ਹੀ ਕੀਤੀ।
Punjabi Bollywood Tadka
ਪੜਾਈ ਦੇ ਨਾਲ-ਨਾਲ ਉਹ ਦਿੱਲੀ ਥੀਏਟਰਰ ਨਾਲ ਜੁੜ ਗਏ ਅਤੇ ਉੱਥੋਂ ਹੀ ਉਨ੍ਹਾਂ ਨੂੰ ਸਿੱਧੀ ਟੀ.ਵੀ. ਦੀ ਦੁਨੀਆ 'ਚ ਐਂਟਰੀ ਮਿਲੀ। 1986 'ਚ ਪਵਨ ਮਲਹੋਤਰਾ ਨੂੰ ਉਨ੍ਹਾਂ ਦਾ ਪਹਿਲਾ ਸ਼ੋਅ ਦੂਰਦਰਸ਼ਨ ਦਾ 'ਨੁੱਕੜ' ਮਿਲਿਆ। ਜਿਸ 'ਚ ਉਨ੍ਹਾਂ ਨੇ ਸਈਦ ਦਾ ਕਿਰਦਾਰ ਨਿਭਾਇਆ ਸੀ।
Punjabi Bollywood Tadka
ਇਸੇ ਸ਼ੋਅ ਰਾਹੀਂ ਪਵਨ ਮਲਹੋਤਰਾ ਨੇ ਘਰ-ਘਰ 'ਚ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਕਈ ਸਾਲਾਂ ਤੱਕ ਬਤੌਰ ਨਿਰਦੇਸ਼ਕ ਬੁੱਧਦੇਵ ਦਾਸਗੁਪਤਾ, ਸਈਦ ਅਖਤਰ ਮਿਰਜ਼ਾ ਨਾਲ ਕੰਮ ਕੀਤਾ। ਇਸ ਤੋਂ ਬਾਅਦ 2006 'ਚ ਉਹ ਸੋਨੀ ਟੀ.ਵੀ. ਦੇ ਸ਼ੋਅ 'ਐਸਾ ਦੇਸ਼ ਹੈ ਮੇਰਾ' 'ਚ ਨਜ਼ਰ ਆਏ।
Punjabi Bollywood Tadka
ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮੀ ਦੁਨੀਆ 'ਚ ਕਦਮ ਰੱਖਿਆ। ਜਿੱਥੇ ਉਨ੍ਹਾਂ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ। ਫਿਲਮ 'ਜਬ ਵੀ ਮੇਟ' ਅਤੇ 'ਭਾਗ ਮਿਲਖਾ ਭਾਗ' ਵਰਗੀਆਂ ਫਿਲਮਾਂ ਕਰਕੇ ਉਨ੍ਹਾਂ ਨੂੰ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖਾਸ ਪਛਾਣ ਬਣਾਈ।
Punjabi Bollywood Tadka
ਇਸ ਦੇ ਨਾਲ ਹੀ ਉਨ੍ਹਾਂ ਨੇ 'ਰੋਡ ਤੋਂ ਚਾਂਸ', 'ਬਦਮਾਸ਼ ਕੰਪਨੀ', 'ਏਕ ਨਈਂ ਛੋਟੀ ਸੀ ਜ਼ਿੰਦਗੀ', 'ਭਿੰਡੀ ਬਾਜ਼ਾਰ', 'ਯੇ ਫਾਸਲੇ', 'ਸ਼ੈਤਾਨ', 'ਪੰਜਾਬ 1984' ਵਰਗੀਆਂ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ। ਦਿਲਚਸਪ ਗੱਲ ਇਹ ਹੈ ਕਿ ਪਵਨ ਮਲਹੋਤਰਾ ਨੇ ਫਿਲਮਾਂ 'ਚ ਜੋ ਵੀ ਕਿਰਦਾਰ ਨਿਭਾਇਆ ਉਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ।
Punjabi Bollywood Tadka


Tags: Pavan MalhotraFilm Star BirthdayBlack FridayBhaag Milkha BhaagSalim Langde Pe Mat RoBollywood Celebrity News in Punjabi ਫ਼ਿਲਮ ਸਟਾਰ ਜਨਮਦਿਨਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari