ਮੁੰਬਈ—ਅਭਿਨੇਤਰੀ ਪਵਿੱਤਰਾ ਪੁਨਿਆ ਦਾ ਕਹਿਣਾ ਹੈ ਕਿ ਉਹ ਟੀ. ਵੀ. ਸੀਰੀਅਲ 'ਕਵਚ... ਕਾਲੀ ਸ਼ਕਤੀਓ ਸੇ' ਨਾਲ ਅਲੌਕਿਕ ਸ਼ੈਲੀ 'ਚ ਕਦਮ ਰੱਖਣ ਲਈ ਉਤਸ਼ਾਹਿਤ ਹੈ। ਮੇਹੁਲ ਵਿਆਸ ਨਾਲ ਪਵਿੱਤਰਾ ਕਲਰਸ ਸ਼ੋਅ ਦੇ ਸੀਰੀਅਲ 'ਚ ਨਜ਼ਰ ਆਵੇਗੀ, ਜਿਸ ਤੋਂ ਬਾਅਦ ਕਹਾਣੀ 'ਚ ਇਕ ਨਵਾਂ ਮੋੜ ਆਵੇਗਾ।
ਪਵਿੱਤਰਾ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ 'ਕਵਚ...ਕਾਲੀ ਸ਼ਕਤੀਓ ਸੇ' ਵਰਗੇ ਸ਼ੋਅ 'ਚ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਨਕਾਰਾਤਮਕ ਭੂਮਿਕਾ 'ਚ ਹਾਂ, ਜੋ ਲਾਲਚੀ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਮੇਰਾ ਕਿਰਦਾਰ ਪਸੰਦ ਆਵੇਗਾ। ਮੇਹੁਲ ਵੀ ਇਸ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਨ।''
ਉਸ ਨੇ ਕਿਹਾ, ''ਮੇਰੇ ਕਿਰਦਾਰ ਤੋਂ ਸੀਰੀਅਲ 'ਚ ਟਵਿੱਸਟ ਆਉਣ ਵਾਲਾ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਪਸੰਦ ਆਵੇਗਾ।''