FacebookTwitterg+Mail

ਪਾਇਲ ਰਾਜਪੂਤ ਇਸ ਤਰ੍ਹਾਂ ਸੈਲੀਬ੍ਰੇਟ ਕਰੇਗੀ 'ਕ੍ਰਿਸਮਸ', ਵੀਡੀਓ ਵਾਇਰਲ

payal rajput
22 December, 2018 12:10:57 PM

ਜਲੰਧਰ (ਬਿਊਰੋ) : ਪਾਲੀਵੁੱਡ ਅਦਾਕਾਰਾ ਪਾਇਲ ਰਾਜਪੂਤ ਕ੍ਰਿਸਮਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਤੇ ਉਸ ਨੇ ਇਸ ਦੀ ਤਿਆਰੀ ਵੀ ਕਰ ਲਈ ਹੈ। ਕ੍ਰਿਸਮਸ ਦਾ ਤਿਉਹਾਰ 25 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ ਪਰ ਪਾਇਲ ਨੇ ਇਸ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੇ ਬਕਾਇਦਾ ਆਪਣੇ ਮੋਬਾਇਲ 'ਤੇ ਫਿਲਟਰ ਵੀ ਲਾਇਆ ਹੈ। ਉਂਝ ਤਾਂ ਇਹ ਤਿਉਹਾਰ ਵਿਦੇਸ਼ 'ਚ ਹੀ ਮਨਾਇਆ ਜਾਂਦਾ ਹੈ ਪਰ ਭਾਰਤ 'ਚ ਵੀ ਇਸ ਤਿਉਹਾਰ ਨੂੰ ਬੜੇ ਹੀ ਖਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਲੈ ਕੇ ਪਾਇਲ ਰਾਜਪੂਤ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ।


ਦੱਸ ਦੇਈਏ ਕਿ ਪਾਇਲ ਰਾਜਪੂਤ ਇਕ ਅਜਿਹੀ ਅਦਾਕਾਰਾ ਹੈ, ਜਿਸ ਨੇ ਟੀ. ਵੀ. ਇੰਡਸਟਰੀ 'ਚ ਕਾਫੀ ਨਾਂ ਕਮਾਇਆ ਹੈ। ਉਸ ਨੇ ਵੱਖ-ਵੱਖ ਟੀ. ਵੀ. ਚੈਨਲਾਂ 'ਤੇ ਆਉਣ ਵਾਲੇ ਕਈ ਸੀਰੀਅਲਸ 'ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਪੰਜਾਬੀ ਗਾਇਕ ਤੇ ਪਾਲੀਵੁੱਡ ਫਿਲਮ ਇੰਡਸਟਰੀ ਦੇ ਅਦਾਕਾਰ ਨਿੰਜਾ ਨਾਲ ਪਹਿਲੀ ਪੰਜਾਬੀ ਫਿਲਮ 'ਚ ਕੰਮ ਕੀਤਾ ਸੀ। ਇਸ ਫਿਲਮ 'ਚ ਉਸ ਨੇ ਕਾਇਨਾਤ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਸ ਨੇ ਸ਼ੈਰੀ ਮਾਨ ਨਾਲ ਹਾਲ 'ਚ ਹੀ ਰਿਲੀਜ਼ ਹੋਈ ਫਿਲਮ 'ਮੈਰਿਜ ਪੈਲੇਸ' 'ਚ ਵੀ ਕੰਮ ਕੀਤਾ ਹੈ। ਉਸ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ।


Tags: Payal Rajput Instagram Christmas Video Marriage Palace Channa Mereya Pollywood Celebrity

Edited By

Sunita

Sunita is News Editor at Jagbani.