ਜਲੰਧਰ(ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਮਸ਼ਹੂਰ ਅਦਾਕਾਰਾ ਪਾਇਲ ਰਾਜਪੂਤ ਨੇ 5 ਦਸੰਬਰ ਨੂੰ 28ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਪਾਇਲ ਰਾਜਪੂਤ ਦਾ ਜਨਮ 5 ਦਸੰਬਰ 1990 ਨੂੰ ਹੋਇਆ ਸੀ। ਹਾਲ ਹੀ 'ਚ ਪਾਇਲ ਰਾਜਪੂਤ ਨੇ ਆਪਣੇ ਜਨਮਦਿਨ 'ਤੇ ਫੈਨਜ਼ ਅਤੇ ਆਪਣੇ ਦੋਸਤਾਂ ਵੱਲੋਂ ਦਿੱਤੀਆਂ ਸ਼ੁੱਭਕਾਮਨਾਵਾਂ ਲਈ ਸ਼ੁਕਰੀਆ ਅਦਾ ਕੀਤਾ ਹੈ। ਦਰਅਸਲ, ਪਾਇਲ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕੇਕ ਕੱਟਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ 'ਚ ਇਕ ਹੋਰ ਦਿਨ ਜੁੜ ਗਿਆ ਹੈ।
ਦੱਸ ਦਈਏ ਕਿ ਪਾਇਲ ਰਾਜਪੂਤ ਦਾ ਜਨਮ ਗੁੜਗਾਓਂ 'ਚ ਹੋਇਆ ਸੀ ਅਤੇ ਦਿੱਲੀ ਤੋਂ ਉਨ੍ਹਾਂ ਨੇ ਆਪਣੀ ਬੀ. ਏ. ਦੀ ਪੜ੍ਹਾਈ ਕੀਤੀ। ਹੁਣ ਤੱਕ ਉਹ ਕਈ ਸੀਰੀਅਲਸ 'ਚ ਕੰਮ ਕਰ ਚੁੱਕੀ ਹੈ ਅਤੇ ਫਿਲਮ 'ਸੀਰਤ' 'ਚ ਉਸ ਨੇ ਕਾਇਨਾਤ ਢਿੱਲੋਂ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਪੰਜਾਬੀ ਗਾਇਕ ਤੇ ਐਕਟਰ ਨਿੰਜਾ ਸਨ।
ਇਸ ਤੋਂ ਇਲਾਵਾ ਉਹ ਸ਼ੈਰੀ ਮਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਮੈਰਿਜ ਪੈਲੇਸ' 'ਚ ਵੀ ਨਜ਼ਰ ਆਈ ਸੀ। ਦੱਸ ਦਈਏ ਕਿ ਪਾਇਲ ਰਾਜਪੂਤ ਨੇ ਹਿੰਦੀ ਟੀ. ਵੀ. ਇੰਡਸਟਰੀ ਦੇ ਨਾਲ-ਨਾਲ ਤੇਲਗੂ ਅਤੇ ਤਮਿਲ ਫਿਲਮ ਇੰਡਸਟਰੀ ਨੂੰ ਵੀ ਕਈ ਫਿਲਮਾਂ ਦਿੱਤੀਆਂ ਹਨ।