FacebookTwitterg+Mail

ਅਸਲ ਜ਼ਿੰਦਗੀ ’ਚ ਬੇਹੱਦ ਦਿਲਕਸ਼ ਹੈ ‘ਚੰਨਾ ਮੇਰਿਆ’ ਫੇਮ ਅਦਾਕਾਰਾ ਪਾਇਲ ਰਾਜਪੂਤ

payal rajput birthday
05 December, 2019 11:50:10 AM

ਜਲੰਧਰ(ਬਿਊਰੋ)- ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪਾਇਲ ਰਾਜਪੂਤ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਪਾਇਲ ਰਾਜਪੂਤ ਦਾ ਜਨਮ 5 ਦਸੰਬਰ 1990 ਨੂੰ ਗੁੜਗਾਓਂ ਵਿਚ ਹੋਇਆ। ਪਾਇਲ ਇਕ ਭਾਰਤੀ ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਹੈ, ਉਨ੍ਹਾਂ ਨੇ ਕੁਝ ਤੇਲਗੂ ਅਤੇ ਤਾਮਿਲ ਫਿਲਮਾਂ ਦੇ ਨਾਲ ਪੰਜਾਬੀ ਸਿਨੇਮਾ ਵਿਚ ਵੀ ਕੰਮ ਕੀਤਾ।
Punjabi Bollywood Tadka
ਪਾਇਲ ਰਾਜਪੂਤ ਨੇ ਦਿੱਲੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਇਸ ਦੇ ਨਾਲ ਹੀ ਪਾਇਲ ਨੇ ਅਦਾਕਾਰੀ ਵਿਚ ਨੰਦੀ ਪੁਰਸਕਾਰ ਵੀ ਹਾਸਲ ਕੀਤਾ। ਉਸ ਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ ‘ਸਪਨੋਂ ਸੇ ਭਰੇ ਨੈਨਾ’ ਨਾਲ ਕੀਤੀ। ਇਸ ਦੇ ਨਾਲ ਹੀ ਪਾਇਲ ਨੇ ‘ਆਖਿਰ ਬਹੂ ਭੀ ਤੋ ਬੇਟੀ ਹੀ ਹੈ’ ਵਿਚ ਸੀਆ ਦੀ ਮੁੱਖ ਭੂਮਿਕਾ ਨਾਲ ਲੋਕਾਂ ਦਾ ਦਿਲ ਜਿੱਤਿਆ।
Punjabi Bollywood Tadka
ਇਸ ਤੋਂ ਬਾਅਦ 2017 ਵਿਚ, ਪਾਇਲ ਰਾਜਪੂਤ ਨੇ ‘ਚੰਨਾ ਮੇਰਿਆ’ ਵਿਚ ਕਾਇਨਤ ਢਿੱਲੋਂ ਦੀ ਮੁੱਖ ਭੂਮਿਕਾ ਨਿਭਾ ਕੇ, ਪੰਜਾਬੀ ਫਿਲਮ ਉਦਯੋਗ ਵਿਚ ਸ਼ੁਰੂਆਤ ਕੀਤੀ। ਇਹ ਫਿਲਮ ਵਿਚ ਉਨ੍ਹਾਂ ਨਾਲ ਨਿੰਜਾ ਨਜ਼ਰ ਆਏ ਸਨ। ਇਹ ਫਿਲਮ ਮਰਾਠੀ ਸੁਪਰ ਹਿੱਟ ਸੈਰੈਟ ਦੀ ਰੀਮੇਕ ਸੀ ਅਤੇ 14 ਜੁਲਾਈ 2017 ਨੂੰ ਰਿਲੀਜ਼ ਹੋਈ ਸੀ।
Punjabi Bollywood Tadka
ਇਸ ਤੋਂ ਇਲਾਵਾ ਉਹ ਸ਼ੈਰੀ ਮਾਨ ਨਾਲ ਫਿਲਮ 'ਮੈਰਿਜ ਪੈਲੇਸ' 'ਚ ਵੀ ਨਜ਼ਰ ਆ ਚੁੱਕੀ ਹੈ। ਦੱਸ ਦਈਏ ਕਿ ਪਾਇਲ ਰਾਜਪੂਤ ਨੇ ਹਿੰਦੀ ਟੀ. ਵੀ. ਇੰਡਸਟਰੀ ਦੇ ਨਾਲ-ਨਾਲ ਤੇਲਗੂ ਅਤੇ ਤਮਿਲ ਫਿਲਮ ਇੰਡਸਟਰੀ ਨੂੰ ਵੀ ਕਈ ਫਿਲਮਾਂ ਦਿੱਤੀਆਂ ਹਨ।
Punjabi Bollywood Tadka

Punjabi Bollywood Tadka

Punjabi Bollywood Tadka


Tags: Payal RajputHappy BirthdayRX100Channa MereyaMarriage PalaceVenky Mama

About The Author

manju bala

manju bala is content editor at Punjab Kesari