FacebookTwitterg+Mail

ਨਹਿਰੂ ਖਿਲਾਫ ਟਿੱਪਣੀ ਕਰਨ 'ਤੇ ਅਦਾਕਾਰਾ ਪਾਇਲ ਰੋਹਤਗੀ ਗ੍ਰਿਫਤਾਰ

payal rohatagi arrest
15 December, 2019 01:45:23 PM

ਜੈਪੁਰ(ਬਿਊਰੋ)– ਅਭਿਨੇਤਰੀ ਪਾਇਲ ਰੋਹਤਗੀ ਨੂੰ ਰਾਜਸਥਾਨ ਪੁਲਸ ਨੇ ਅਜ਼ਾਦੀ ਘੁਲਾਟੀਏ ਮੋਤੀ ਲਾਲ ਨਹਿਰੂ ’ਤੇ ਸੋਸ਼ਲ ਮੀਡੀਆ ’ਤੇ ਵਾਦ ਵਿਵਾਦ ਵਾਲਾ ਵੀਡੀਓ ਅਤੇ ਪੋਸਟ ਪਾਉਣ ਦੇ ਮਾਮਲੇ ’ਚ ਗੁਜਰਾਤ ਦੇ ਅਹਿਮਦਾਬਾਦ ਤੋਂ ਹਿਰਾਸਤ ’ਚ ਲੈ ਲਿਆ। ਪੁਲਸ ਅਨੁਸਾਰ ਇਸ ਮਾਮਲੇ ’ਚ ਬੂੰਦੀ ਪੁਲਸ ਵੱਲੋਂ ਪਾਇਲ ਨੂੰ ਅਹਿਮਾਦਾਬਾਦ ਤੋਂ ਹਿਰਾਸਤ ’ਚ ਲੈ ਕੇ ਬੂੰਦੀ ਲਿਆਂਦਾ ਜਾ ਰਿਹਾ ਹੈ। ਜਿੱਥੇ ਪੁਲਸ ਇਸ ਮਾਮਲੇ ’ਚ ਉਸ ਤੋਂ ਪੁੱਛਗਿੱਛ ਕਰੇਗੀ।
Punjabi Bollywood Tadkaਵਰਨਣਯੋਗ ਹੈ ਕਿ ਪਾਇਲ ਨੇ ਸ਼੍ਰੀ ਮੋਤੀ ਲਾਲ ਨਹਿਰੂ ’ਤੇ ਇਕ ਵੀਡੀਓ ਬਣਾਇਆ ਸੀ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਆਉਣ ਤੋਂ ਬਾਅਦ ਬੂੰਦੀ ਜ਼ਿਲੇ ’ਚ ਇਕ ਕਾਂਗਰਸ ਵਰਕਰ ਨੇ ਇਸ ’ਤੇ ਇਤਰਾਜ਼ ਜਤਾਉਂਦੇ ਹੋਏ ਪਾਇਲ ਦੇ ਵਿਰੁੱਧ ਬੀਤੀ 10 ਅਕਤੂਬਰ ਨੂੰ ਸਦਰ ਥਾਣੇ ’ਚ ਆਈ.ਟੀ.ਐਕਟ ਦੇ ਤਹਿਤ ਮੁਕੱਦਮਾ ਦਰਜ ਕਰਾਇਆ ਸੀ। ਪਾਇਲ ਨੇ ਆਪਣੇ ਟਵਿਟਰ ਅਕਾਊਂਟ ’ਤੇ ਕਿਹਾ ਕਿ ਰਾਜਸਥਾਨ ਪੁਲਸ ਨੇ ਮੋਤੀ ਲਾਲ ਨਹਿਰੂ ’ਤੇ ਵੀਡੀਓ ਬਣਾਉਣ ਦੇ ਮਾਮਲੇ ’ਚ ਉਸ ਨੂੰ ਗ੍ਰਿਫਤਾਰ ਕੀਤਾ ਹੈ।


ਇਹ ਵੀਡੀਓ ਮੈਂ ਗੂਗਲ ਮਿਲੀ ਜਾਣਕਾਰੀ ਦੇ ਅਧਾਰ ’ਤੇ ਬਣਾਇਆ ਸੀ। ਪ੍ਰਗਟਾਵੇ ਦੀ ਆਜ਼ਾਦੀ ਮਜ਼ਾਕ ਬਣ ਗਿਆ ਹੈ। ਪਾਇਲ ਨੇ ਇਸ ਟਵੀਟ ਨੂੰ ਗ੍ਰਹਿ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫਤਰ ਨੂੰ ਵੀ ਟੈਗ ਕੀਤਾ ਹੈ। ਪਾਇਲ ਵਿਰੁੱਧ ਮਾਮਲਾ ਦਰਜ ਹੋਣ ਤੋਂ ਬਾਅਦ ਉਸ ਵੱਲੋਂ ਬੂੰਦੀ ਦੀ ਅਦਾਲਤ ’ਚ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਵੀ ਦਾਖਲ ਕੀਤੀ ਗਈ ਸੀ।
Punjabi Bollywood Tadka
ਇਸ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਟਲ ਗਈ ਅਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ।


Tags: Payal RohatgiArrestJawaharlal NehruRajasthan PoliceBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari