FacebookTwitterg+Mail

ਸ਼ਿਵਾਜੀ ਦੇ ਜਾਤੀ ਵਿਵਾਦ 'ਤੇ ਹੁਣ ਪਾਇਲ ਰੋਹਤਗੀ ਨੇ ਟਵੀਟ ਕਰ ਮੰਗੀ ਮੁਆਫੀ

payal rohatagi says sorry on controversial tweet on shivaji maharaj article
04 June, 2019 11:15:07 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਜਾਤੀ 'ਤੇ ਟਵੀਟ ਕਰਕੇ ਵਿਵਾਦਾਂ 'ਚ ਘਿਰ ਗਈ ਹਾਲਾਂਕਿ, ਵਿਵਾਦ ਵਧਦਾ ਦੇਖ ਪਾਇਲ ਨੇ ਸੋਮਵਾਰ ਨੂੰ ਵੀਡੀਓ ਸ਼ੇਅਰ ਕਰਕੇ ਇਸ 'ਤੇ ਮੁਆਫੀ ਮੰਗ ਲਈ। ਆਪਣੇ ਟਵੀਟ 'ਤੇ ਆਲੋਚਨਾਵਾਂ ਦੀ ਹੜ੍ਹ ਦੇਖ ਉਨ੍ਹਾਂ ਨੇ ਸੋਮਵਾਰ ਨੂੰ ਆਖਿਰਕਾਰ ਇਕ ਵੀਡੀਓ ਪੋਸਟ ਕਰਕੇ ਆਪਣੀ ਟਿੱਪਣੀ 'ਤੇ ਮੁਆਫੀ ਮੰਗੀ।


ਵੀਡੀਓ 'ਚ ਪਾਇਲ ਨੇ ਕਿਹਾ,''ਮੇਰੇ ਸਿੱਧੇ ਜਿਹੇ ਸਵਾਲ ਨੂੰ ਗਲਤ ਸੱਮਝਿਆ ਗਿਆ ਹੈ। ਇੱਥੋਂ ਤੱਕ ਕਿ ਮੈਂ ਨਿਸ਼ਚਿਤ ਰੂਪ ਤੋਂ ਇਕ ਮਹਾਨ ਰਾਜਾ ਦੀ ਪੂਜਾ ਕਰਦੀ ਹਾਂ। ਮੈਂ ਕੁਝ ਪੜ੍ਹਿਆ ਸੀ ਅਤੇ ਇਕ ਜਾਣਕਾਰੀ ਸਾਹਮਣੇ ਆਈ, ਜਿਸ ਨੂੰ ਮੈਂ ਸਭ ਦੇ ਸਾਹਮਣੇ ਰੱਖਿਆ ਸੀ ਪਰ ਸੋਸ਼ਲ ਮੀਡੀਆ ਪੂਰੀ ਤਰ੍ਹਾਂ ਨਾਲ ਟਰੋਲ ਨਾਲ ਭਰਿਆ ਪਿਆ ਹੈ।''

Punjabi Bollywood Tadka
ਰੋਹਤਗੀ ਨੇ ਕਿਹਾ ਕਿ ਮੈਂ ਮਰਾਠਾ ਰਾਜਾ ਨੂੰ ਨੀਵਾਂ ਦਿਖਾਉਣ ਲਈ ਸਵਾਲ ਨਹੀਂ ਪੁੱਛਿਆ ਸੀ। ਉਨ੍ਹਾਂ ਨੇ ਕਿਹਾ,''ਮੈਂ ਉਨ੍ਹਾਂ ਸਾਰਿਆਂ ਕੋਲੋਂ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ ਜੋ ਸੋਚਦੇ ਹਨ ਕਿ ਮੈਂ ਉਨ੍ਹਾਂ ਦੇ ਮਹਾਰਾਜ ਬਾਰੇ ਗਲਤ ਕਿਹਾ ਹੈ... ਇਹ ਸਪੱਸ਼ਟ ਹੈ ਕਿ ਮੈਨੂੰ ਇਕ ਸਵਾਲ ਪੁੱਛਣ ਦਾ ਵੀ ਅਧਿਕਾਰ ਨਹੀਂ ਹੈ ਕਿਉਂਕਿ ਇਸ ਨੂੰ ਗਲਤ ਮਤਲਭ 'ਚ ਲਿਆ ਜਾਵੇਗਾ।''


Tags: Payal RohatgiChhatrapati Shivaji MaharajCasteTwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari