FacebookTwitterg+Mail

ਇਸ ਮਹੀਨੇ ਹੋਵੇਗਾ ਪਾਇਲ-ਸੰਗ੍ਰਾਮ ਦਾ ਵਿਆਹ, 4 ਸਾਲ ਪਹਿਲਾਂ ਹੋਈ ਸੀ ਮੰਗਣੀ

payal rohatgi
13 July, 2018 08:53:10 PM

ਮੁੰਬਈ (ਬਿਊਰੋ)— ਅਦਾਕਾਰਾ ਪਾਇਲ ਰੋਹਤਗੀ ਆਪਣੇ ਮੰਗੇਤਰ ਸੰਗ੍ਰਾਮ ਸਿੰਘ ਨਾਲ ਨਵੰਬਰ 'ਚ ਵਿਆਹ ਕਰਵਾਉਣ ਜਾ ਰਹੀ ਹੈ। ਦੋਹਾਂ ਨੇ 2014 'ਚ ਮੰਗਣੀ ਕੀਤੀ ਸੀ। ਜਾਣਕਾਰੀ ਮੁਤਾਬਕ ਦੋਵੇਂ ਪਿਛਲੇ 6 ਸਾਲ ਤੋਂ ਰਿਲੇਸ਼ਨਸ਼ਿੱਪ 'ਚ ਸਨ।

Punjabi Bollywood Tadka
ਇਕ ਇੰਟਰਵਿਊ ਦੌਰਾਨ ਸੰਗ੍ਰਾਮ ਨੇ ਦੱਸਿਆ ਸੀ ਕਿ ਪਹਿਲਾਂ ਅਸੀਂ ਯੋਜਨਾ ਬਣਾਈ ਸੀ ਕਿ ਮੰਗਣੀ ਤੋਂ ਇਕ ਸਾਲ ਬਾਅਦ ਅਸੀਂ ਵਿਆਹ ਕਰ ਲਵਾਂਗੇ ਪਰ ਅਸੀਂ ਆਪਣੇ-ਆਪਣੇ ਕੰਮ 'ਚ ਬਿਜ਼ੀ ਹੋ ਗਏ ਅਤੇ ਵਿਆਹ ਦੀ ਯੋਜਨਾ ਅੱਗੇ ਵਧਦੀ ਰਹੀ। ਜੋ ਜਦੋਂ ਹੋਣਾ ਹੈ ਉਦੋਂ ਹੀ ਹੁੰਦਾ ਹੈ। ਮੈਂ ਇਸ ਵਿੰਟਰ ਵੈਡਿੰਗ ਕਰਨ ਦੀ ਯੋਜਨਾ ਬਣਾ ਰਿਹਾ ਹਾਂ ਅਤੇ ਪਰਿਵਾਰ ਸ਼ੁਰੂ ਕਰਨ 'ਚ ਜ਼ਿਆਦਾ ਦੇਰੀ ਨਹੀਂ ਕਰਾਂਗਾ।

Punjabi Bollywood Tadka
ਦੱਸਣਯੋਗ ਹੈ ਕਿ ਪਾਇਲ ਅਤੇ ਸੰਗ੍ਰਾਮ ਲਿਵ ਇਨ ਰਿਲੇਸ਼ਨਸ਼ਿੱਪ 'ਚ ਸਨ। ਸੰਗ੍ਰਾਮ ਨੇ ਇੰਟਰਵਿਊ 'ਚ ਇਹ ਵੀ ਦੱਸਿਆ ਕਿ ਉਸ ਦੀ ਮੰਮੀ ਚਾਹੁੰਦੀ ਹੈ ਕਿ ਜਲਦ ਹੀ ਸਾਡਾ ਵਿਆਹ ਹੋ ਜਾਵੇ। ਉਸ ਨੇ ਦੱਸਿਆ ਕਿ ਮੇਰੀ ਮੰਮੀ ਹਰ ਦੂਜੇ ਦਿਨ ਫੋਨ 'ਤੇ ਮੈਨੂੰ ਪੁੱਛਦੀ ਹੈ ਕਿ ਮੈਂ ਵਿਆਹ ਕਦੋਂ ਕਰਾਂਗਾ। ਇਸ ਤੋਂ ਇਲਾਵਾ ਸੰਗ੍ਰਾਮ 'ਬਿੱਗ ਬੌਸ' ਦੇ ਸੀਜ਼ਨ 7 'ਚ ਨਜ਼ਰ ਆਏ ਤਾਂ ਉੱਥੇ ਹੀ ਪਾਇਲ ਸੀਜ਼ਨ 2 'ਚ ਨਜ਼ਰ ਆਈ ਸੀ।

Punjabi Bollywood Tadka


Tags: Payal Rohatgi Sangram Singh Marriage Bigg Boss Interview Tv Actress

Edited By

Kapil Kumar

Kapil Kumar is News Editor at Jagbani.