ਨਵੀਂ ਦਿੱਲੀ (ਬਿਊਰੋ) — ਕੋਰਟ ਨੇ ਸ਼ਨੀਵਾਰ ਨੂੰ ਏਜਾਜ਼ ਖਾਨ ਦੀ ਪੁਲਸ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਹੈ। ਏਜਾਜ਼ ਖਾਨ ਨੂੰ ਵੀਰਵਾਰ ਨੂੰ ਸ਼ਹਿਰ ਦੀ ਸਾਈਬਰ ਕ੍ਰਾਈਮ ਪੁਲਸ ਨੇ ਇਤਰਾਜ਼ਯੋਗ ਵੀਡੀਓ ਬਣਾਉਣ ਤੇ ਉਸ ਨੂੰ ਅਪਲੋਡ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਉਸ ਵਲੋਂ ਅਪਲੋਡ ਕੀਤੇ ਗਏ ਵੀਡੀਓ ਦੋ ਵੱਖ-ਵੱਖ ਕਮਿਊਨਿਟੀ (ਭਾਈਟਾਰੇ) 'ਚ ਹਿੰਸਾ ਭੜਕਾਉਣ ਦਾ ਕੰਮ ਕਰ ਰਹੇ ਸਨ। ਇਸ ਤੋਂ ਬਾਅਦ ਅਦਾਕਾਰਾ ਪਾਇਲ ਰੋਹਤਗੀ ਨੇ ਵੀ ਏਜਾਜ਼ ਖਾਨ ਖਿਲਾਫ ਇਕ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ 'ਤੇ ਆਪਣੇ ਬਾਰੇ ਇਕ ਇਤਰਾਜ਼ਯੋਗ ਵੀਡੀਓ ਬਣਾਉਣ ਦਾ ਦੋਸ਼ ਲਾਇਆ।
ਅਦਾਕਾਰਾ ਦਾ ਬਣਾਇਆ ਇਤਰਾਜ਼ਯੋਗ ਵੀਡੀਓ
ਪਾਇਲ ਨੇ ਕਿਹਾ, ''ਮੈਨੂੰ ਆਪਣੀ ਸੁਰੱਖਿਆ ਦੀ ਚਿੰਤਾ ਹੈ, ਇਸ ਲਈ ਸ਼ਿਕਾਇਤ ਦਰਜ ਕਰਵਾਈ ਹੈ।'' ਪਾਇਲ ਦਾ ਦੋਸ਼ ਹੈ ਕਿ ਏਜਾਜ਼ ਖਾਨ ਨੇ ਉਸ 'ਤੇ ਅਤੇ ਉਸ ਦੀ ਰਾਜਨੀਤਿਕ-ਧਾਰਮਿਕ ਆਸਥਾਵਾਂ 'ਤੇ ਨਿਸ਼ਾਨਾ ਬਣਾਉਂਦੇ ਹੋਏ ਇਕ ਇਤਰਾਜ਼ਯੋਗ ਵੀਡੀਓ ਬਣਾਇਆ ਹੈ। ਸਾਈਬਰ ਕ੍ਰਾਈਮ ਬ੍ਰਾਂਚ ਦੇ ਸਹਾਇਕ ਪੁਲਸ ਆਯੁਕਤ ਜੀਤੂ ਯਾਦਵ ਨੇ ਕਿਹਾ 'ਪੁਲਸ ਨੂੰ ਏਜਾਜ਼ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਪਾਇਲ ਦਾ ਆਵੇਦਨ ਮਿਲਿਆ ਹੈ।'
ਵੀਰਵਾਰ ਨੂੰ ਹੋਈ ਸੀ ਏਜਾਜ਼ ਖਾਨ ਦੀ ਗ੍ਰਿਫਤਾਰੀ
ਮੁੰਬਈ ਪੁਲਸ ਨੇ ਇਕ ਹੋਰ ਮਾਮਲੇ 'ਚ ਵੀਰਵਾਰ ਨੂੰ ਏਜਾਜ਼ ਖਾਨ ਨੂੰ ਗ੍ਰਿਫਤਾਰ ਕੀਤਾ ਸੀ। ਅਹਿਮਦਾਬਾਦ ਦੀ ਰਹਿਣ ਵਾਲੀ ਪਾਇਲ ਨੇ ਰਿਪੋਰਟਰਸ ਨੂੰ ਦੱਸਿਆ ਕਿ ਉਸ ਨੇ ਅਹਿਮਦਾਬਾਦ ਦੇ ਸ਼ਾਹੀਬਾਗ ਪੁਲਸ ਦੀ ਸਾਈਬਰ ਕ੍ਰਾਈਮ ਬ੍ਰਾਂਚ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਏਜਾਜ਼ 'ਤੇ ਲੱਗੇ ਗੰਦੇ ਕੁਮੈਂਟਸ ਕਰਨ ਦੇ ਦੋਸ਼
ਪਾਇਲ ਨੇ ਏਜਾਜ਼ ਖਾਨ 'ਤੇ ਆਪਣੇ ਬਾਰੇ ਗੰਦੇ ਕੁਮੈਂਟਸ ਕਰਨ ਦਾ ਵੀ ਦੋਸ਼ ਲਾਇਆ ਹੈ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਉਸ ਨੇ ਕਦੇ ਵੀ ਏਜਾਜ਼ ਖਾਨ ਖਿਲਾਫ ਕੁਝ ਨਹੀਂ ਕਿਹਾ ਹੈ। ਪਾਇਲ ਦਾ ਕਹਿਣਾ ਹੈ ਕਿ ਏਜਾਜ਼ ਖਾਨ ਨੇ ਉਸ ਬਾਰੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਸੀ, ''ਤੇਰੇ ਇਕ ਸੁਮਦਾਇ ਦੇ ਬਹੁਤ ਸਾਰੇ ਬੁਆਏਫ੍ਰੈਂਡ ਰਹੇ ਹਨ।'' ਦੱਸ ਦਈਏ ਕਿ ਪਾਇਲ ਤੇ ਏਜਾਜ਼ ਦੋਵੇਂ ਹੀ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਵੱਖਰੇ-ਵੱਖਰੇ ਸੀਜ਼ਨ 'ਚ ਨਜ਼ਰ ਆ ਚੁੱਕੇ ਹਨ।
